#CANADA

ਸ੍ਰੀਲੰਕਾ: ਆਨਲਾਈਨ ਘੁਟਾਲੇ ਸਬੰਧੀ 137 ਭਾਰਤੀ ਨਾਗਰਿਕ ਗ੍ਰਿਫ਼ਤਾਰ

ਕੋਲੰਬੋ, 29 ਜੂਨ (ਪੰਜਾਬ ਮੇਲ)- ਸ੍ਰੀਲੰਕਾ ਦੇ ਸੀ.ਆਈ.ਡੀ. ਨੇ ਆਨਲਾਈਨ ਘੁਟਾਲੇ ਵਿਚ ਸ਼ਾਮਲ ਇੱਕ ਗਰੁੱਪ ਨਾਲ ਸਬੰਧਤ ਘੱਟੋ-ਘੱਟ 137 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨੂੰ ਵੀਰਵਾਰ ਨੂੰ ਮਡੀਵੇਲਾ, ਬਟਾਰਾਮੁੱਲਾ ਅਤੇ ਪੱਛਮੀ ਸਾਹਿਲੀ ਸ਼ਹਿਰ ਨੇਗੋਂਬੋ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਤਰਜਮਾਨ ਐੱਸ.ਐੱਸ.ਪੀ. ਨਿਹਾਲ ਥਲਦੁਆ ਨੇ ਦੱਸਿਆ ਕਿ ਸੀ.ਆਈ.ਡੀ. ਨੇ ਇਨ੍ਹਾਂ ਇਲਾਕਿਆਂ ਵਿਚ ਛਾਪੇ ਮਾਰੇ, ਜਿੱਥੋਂ ਉਨ੍ਹਾਂ ਨੂੰ 135 ਮੋਬਾਈਲ ਅਤੇ 57 ਲੈਪਟਾਪ ਬਰਾਮਦ ਹੋਏ।