#AMERICA

ਸੁਨੀਤਾ ਵਿਲੀਅਮਜ਼ ਦੀ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਦਾ ਖਤਰਾ

-2025 ਤੱਕ ਵਾਪਸ ਨਹੀਂ ਆ ਸਕਦੀ
ਵਾਸ਼ਿੰਗਟਨ, 14 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ-ਅਮਰੀਕੀ ਨਾਗਰਿਕ ਸੁਨੀਤਾ ਵਿਲੀਅਮਜ਼ ਦਾ ਪੁਲਾੜ ‘ਚ ਰੁਕਣਾ ਲਗਾਤਾਰ ਵਧਦਾ ਜਾ ਰਿਹਾ ਹੈ। ਵਰਤਮਾਨ ਵਿਚ, ਉਸਦੀ ਵਾਪਸੀ ਫਰਵਰੀ 2025 ਲਈ ਤਹਿ ਕੀਤੀ ਗਈ ਹੈ। ਸੁਨੀਤਾ ਦੇ ਪਤੀ ਮਾਈਕਲ ਨੇ ਆਪਣੀ ਪਤਨੀ ਦੇ ਸਪੇਸ ਵਿਚ ਫਸੇ ਹੋਣ ਬਾਰੇ ਕਿਹਾ, ਸਪੇਸ ਸੁਨੀਤਾ ਦੀ ਪਸੰਦੀਦਾ ਜਗ੍ਹਾ ਰਹੀ ਹੈ, ਉਹ ਇੱਥੇ ਖੁਸ਼ ਹੈ। ਪੁਲਾੜ ਯਾਨ ਪੁਲਾੜ ਵਿਚ ਫਸਿਆ ਹੋਇਆ ਹੈ ਪਰ ਉਸਨੂੰ ਉਮੀਦ ਹੈ ਕਿ ਉਸਦੀ ਪਤਨੀ ਵਾਪਸ ਆ ਜਾਵੇਗੀ। ਵਾਲ ਸਟਰੀਟ ਜਰਨਲ ਨਾਲ ਗੱਲਬਾਤ ‘ਚ ਉਸ ਨੇ ਕਿਹਾ, ਸਪੇਸ ਉਸ ਦੀ ਖੁਸ਼ੀ ਦਾ ਕਾਰਨ ਹੈ। ਭਾਵੇਂ ਉਸ ਨੂੰ ਸਦਾ ਲਈ ਉਥੇ ਹੀ ਰਹਿਣਾ ਪਵੇ। ਉਸਦਾ ਪਰਿਵਾਰ ਕਾਫੀ ਸ਼ਾਂਤ ਹੈ। ਸਾਨੂੰ ਨਹੀਂ ਲੱਗਦਾ ਕਿ ਉਹ ਫਰਵਰੀ ਜਾਂ ਮਾਰਚ ਤੋਂ ਪਹਿਲਾਂ ਆਉਣ ਦੇ ਯੋਗ ਹੋਣਗੇ,” ਬੁਸ਼ ਵਿਲਮੋਰ ਦੀ ਪਤਨੀ ਨੇ ਕਿਹਾ।
ਰਿਪੋਰਟਾਂ ਦੇ ਅਨੁਸਾਰ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਮਾਈਕ੍ਰੋਗ੍ਰੈਵਿਟੀ ਦੇ ਲੰਬੇ ਸਮੇਂ ਤੱਕ ਸੰਪਰਕ ਤੋਂ, ਸੁਨੀਤਾ ਵਿਲੀਅਮਜ਼ ਅਤੇ ਬੁਸ਼ ਵਿਲਮੋਰ ਨੂੰ ਕਈ ਸਿਹਤ ਮੁੱਦਿਆਂ ਜਿਵੇਂ ਕਿ ਹੱਡੀਆਂ ਦੀ ਘਣਤਾ ਵਿਚ ਕਮੀ, ਅੱਖਾਂ ਦੀਆਂ ਸਮੱਸਿਆਵਾਂ ਅਤੇ ਡੀ.ਐੱਨ.ਏ. ਦੇ ਨੁਕਸਾਨ ਕਾਰਨ ਕੈਂਸਰ ਹੋਣ ਦਾ ਖਤਰਾ ਹੋ ਸਕਦਾ ਹੈ। ਗੌਰਤਲਬ ਹੈ ਕਿ ਇਨ੍ਹਾਂ ਸਾਰੇ ਕਾਰਨਾਂ ਕਰਕੇ ਪੁਲਾੜ ਖੋਜ ਮਿਸ਼ਨ ਥੋੜ੍ਹੇ ਸਮੇਂ ਲਈ ਰੱਖੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ ਮੂਲ ਰੂਪ ਤੋਂ ਉੱਤਰੀ ਗੁਜਰਾਤ ਦੇ ਪਿੰਡ ਝੁਲਸਣ ਦੀ ਰਹਿਣ ਵਾਲੀ ਹੈ। ਉਸ ਦੀ ਵਾਪਸੀ ਵਿਚ ਦੇਰੀ ਤੋਂ ਬਾਅਦ, ਹਾਲ ਹੀ ਵਿਚ ਝੁਲਸਣ ਪਿੰਡ ਦੇ ਨਿਵਾਸੀਆਂ ਨੇ ਪਿੰਡ ਦੀ ਧੀ ਦੀ ਵਾਪਸੀ ਲਈ ਇੱਕਠੇ ਹੋ ਕੇ ਅਰਦਾਸ ਵੀ ਕੀਤੀ।