#PUNJAB

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਹਤ ਵਿਗੜੀ

ਚੰਡੀਗੜ੍ਹ, 10 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤ ਵਿਗੜ ਗਈ। ਬੀਤੇ ਕਈ ਦਿਨੀਂ ਤੋਂ ਵੱਧ ਰਹੀ ਗਰਮੀ ਵਿਚਾਲੇ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ‘ਚ ਡਟੇ ਹੋਏ ਸਨ ਅਤੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਚ ਹਲਕੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੂਤਰਾਂ ਮੁਤਾਬਕ ਹੁਣ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪੰਜਾਬ ਬਚਾਓ ਯਾਤਰਾ ਦੀ ਕਮਾਨ ਸੰਭਾਲਣਗੇ।
ਪੰਜਾਬ ਬਚਾਓ ਯਾਤਰਾ ਲੁਧਿਆਣਾ ਦੇ ਪਾਇਲ ਤੋਂ ਰਵਾਨਾ ਹੋਣੀ ਸੀ ਪਰ ਹੁਣ ਬਿਕਰਮ ਸਿੰਘ ਮਜੀਠੀਆ ਇਸ ਯਾਤਰਾ ਨੂੰ ਲੀਡ ਕਰਨਗੇ। ਅਕਾਲੀ ਦਲ ਦੇ ਸੂਤਰਾਂ ਅਨੁਸਾਰ ਸੁਖਬੀਰ ਬਾਦਲ ਨੂੰ ਡਾਇਰੀਆ ਹੋ ਗਿਆ ਹੈ। ਇਸ ਕਾਰਣ ਉਨ੍ਹਾਂ ਦਾ ਯਾਤਰਾ ਵਿਚ ਸ਼ਾਮਲ ਹੋਣਾ ਹੁਣ ਮੁਸ਼ਕਲ ਲੱਗ ਰਿਹਾ ਹੈ।