#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੀ ਹਾਜ਼ਰੀ ‘ਚ ਸਿਖਲਾਈ ਉਪਰੰਤ ਸਰਟੀਫਿਕੇਟ ਕੀਤੇ ਤਕਸੀਮ

ਮਲੋਟ, 20 ਅਪ੍ਰੈਲ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਵੱਡੀ ਪੱਧਰ ‘ਤੇ ਮੁਫ਼ਤ ਸਿਖਲਾਈ ਸੈਂਟਰ (ਬਿਊਟੀ ਪਾਰਲਰ, ਕੰਪਿਊਟਰ, ਸਿਲਾਈ) ਖੋਲ੍ਹ ਕੇ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਆਤਮਨਿਰਭਰ ਬਣਾਇਆ ਜਾ ਰਿਹਾ ਹੈ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਅਨਿਲ ਕੁਮਾਰ ਜੁਨੇਜਾ ਪ੍ਰਧਾਨ ਮਲੋਟ ਇਕਾਈ ਨੇ ਦੱਸਿਆ ਕਿ ਮਲੋਟ ਦੇ ਆਸ-ਪਾਸ ਚੱਲ ਰਹੇ 4 ਸਿਖਲਾਈ ਸੈਂਟਰਾਂ ਦੇ 6 ਮਹੀਨੇ ਦੇ ਕੋਰਸ ਪੂਰਾ ਹੋਣ ਉਪਰੰਤ ਬੀਤੇ ਦਿਨੀਂ ਇੱਕ ਪ੍ਰਭਾਵਸ਼ਾਲੀ ਸਰਟੀਫਿਕੇਟ ਵੰਡ ਸਮਾਗਮ ਐਡਵਰਡਗੰਜ ਹਸਪਤਾਲ ਮਲੋਟ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਬਲਜੀਤ ਕੌਰ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਅਤੇ ਸਿਖਿਆਰਥੀਆਂ ਨੂੰ ਆਪਣੇ ਕਰ-ਕਮਲਾਂ ਨਾਲ 90 ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ ਅਤੇ ਸਿਖਿਆਰਥੀਆਂ ਨੂੰ ਅਜਿਹੇ ਸਿਖਲਾਈ ਸੈਂਟਰਾਂ ਵਿਚ ਸਿਖਲਾਈ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ ਗਿਆ।
ਡਾਕਟਰ ਬਲਜੀਤ ਕੌਰ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਡਾ. ਓਬਰਾਏ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਟਰੱਸਟ ਵੱਲੋਂ ਦੁਨੀਆਂ ਭਰ ‘ਚ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਦੇ ਜਸਵਿੰਦਰ ਸਿੰਘ ਵਾਲੀਆ, ਰਾਮ ਸਿੰਘ ਪੀ.ਏ., ਸੋਹਣ ਲਾਲ ਗੁੰਬਰ, ਕਮਲ ਬਾਂਗਲਾ, ਵਿਸ਼ੂ ਮਲੂਜਾ, ਗਗਨ ਸੇਤੀਆ, ਸੁਨੀਲ ਚਲਾਣਾ ਅਤੇ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਬਰਨੇਕ ਸਿੰਘ ਰਿਟਾ. ਲੈਕਚਰਾਰ, ਸੋਮ ਨਾਥ, ਸੁਖਬੀਰ ਸਿੰਘ ਜੈਲਦਾਰ, 4 ਸਿਖਲਾਈ ਸੈਂਟਰਾਂ ਦੇ ਅਧਿਆਪਕ ਆਦਿ ਹਾਜ਼ਰ ਸਨ।