#CANADA

ਲਾਪਤਾ ਪੰਜਾਬੀ ਮੁਟਿਆਰ ਦੀ ਮ੍ਰਿਤਕ ਦੇਹ ਬਰਾਮਦ

-ਹੁਣ ਇਕ ਹੋਰ ਪੰਜਾਬੀ ਨੌਜਵਾਨ ਹੋਇਆ ਲਾਪਤਾ
ਸਰੀ, 29 ਮਈ (ਪੰਜਾਬ ਮੇਲ)- 19 ਸਾਲਾ ਸਿਮਰਨ ਕੌਰ ਖੱਟੜਾ, ਜੋ ਕਿ 27 ਅਪ੍ਰੈਲ, 2024 ਤੋਂ ਸਰੀ ਵਿਚ 88 ਐਵੇਨਿਊ ਅਤੇ 133 ਸਟਰੀਟ ਨੇੜਿਓਂ ਲਾਪਤਾ ਹੋ ਗਈ ਸੀ, ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਪਰਿਵਾਰ ਲਈ ਬਹੁਤ ਦੁਖਦਾਈ ਪਲ ਹਨ। ਮੌਤ ਦੇ ਕਾਰਨਾਂ ਬਾਰੇ ਅਜੇ ਖੁਲਾਸੇ ਨਹੀਂ ਹੋ ਸਕੇ। ਇਹ ਸਦਮਾ ਭਾਈਚਾਰੇ ਲਈ ਵੀ ਦੁਖਦਾਈ ਹੈ।
ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇੱਕ ਹੋਰ ਨੌਜਵਾਨ 20 ਸਾਲਾਂ ਪਲਵਿੰਦਰ ਸਿੰਘ ਵੈਨਕੂਵਰ ਤੋਂ ਗੁੰਮ ਹੈ, ਜਿਸ ਬਾਰੇ ਸਥਾਨਕ ਪੁਲਿਸ ਮਦਦ ਮੰਗ ਰਹੀ ਹੈ। ਅਜਿਹੀਆਂ ਘਟਨਾਵਾਂ ਚਿੰਤਾਜਨਕ ਹਨ। ਵਾਹਿਗੁਰੂ ਭਲੀ ਕਰੇ। ਭਾਈਚਾਰੇ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।