#AMERICA

ਯਾਦਗਾਰੀ ਹੋ ਨਿਬੜੀ ਮੰਗਲ ਹਠੂਰ ਦੀ Fresno ਵਾਲੀ ਮਹਿਫ਼ਲ

ਫਰਿਜ਼ਨੋ, 22 ਨਵੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਗੀਤਕਾਰ ਮੰਗਲ ਹਠੂਰ ਦੇ ਗੀਤਾਂ ਦੀ ਮਹਿਫ਼ਲ ਬਾਈ ਮਿੰਟੂ ਉੱਪਲੀ (ਵਿਸਟਰਨ ਟਰੱਕਿੰਗ) ਦੇ ਦਫ਼ਤਰ ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਰੱਖੀ ਗਈ। ਇਸ ਮੌਕੇ ਲੋਕਲ ਗਾਇਕ ਪੱਪੀ ਭਦੌੜ, ਕਮਲਜੀਤ ਬੈਨੀਪਾਲ, ਗੋਗੀ ਸੰਧੂ, ਰਾਜ ਬਰਾੜ ਅਤੇ ਬਹਾਦਰ ਸਿੱਧੂ ਨੇ ਵੀ ਖ਼ੂਬਸੂਰਤ ਗੀਤਾਂ ਨਾਲ ਚੰਗਾ ਸਮਾਂ ਬੰਨਿਆ। ਅਖੀਰ ਵਿਚ ਗੀਤਕਾਰ ਮੰਗਲ ਹਠੂਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਐਸਾ ਸਮਾਂ ਬੰਨ੍ਹਿਆ ਕਿ ਹਰ ਕੋਈ ਉਨ੍ਹਾਂ ਦੀ ਸ਼ਾਇਰੀ ਦੀ ਤਰੀਫ਼ ਕਰਦਾ ਨਜ਼ਰ ਆਇਆ। ਇਸ ਮੌਕੇ ਉਨ੍ਹਾਂ ਦੀ ਪੁਸਤਕ ”ਪਿੰਡ ਦਾ ਗੇੜਾ” ਵੀ ਪਤਵੰਤਿਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤੀ ਗਈ। ਇਸ ਮੌਕੇ ਇੰਡੂ ਯੂ.ਐੱਸ. ਫੌਰਮ ਦੇ ਕਨਵੀਨਰ ਸ. ਸਾਧੂ ਸਿੰਘ ਸੰਘਾ, ਖਜ਼ਾਨਚੀ ਮਨਜੀਤ ਕੁਲਾਰ, ਪਵਿੱਤਰ ਸਿੰਘ ਦੇ ਨਾਲ-ਨਾਲ ਟਰਾਂਸਪੋਰਟਰ ਜਸਪਾਲ ਸਿੰਘ ਧਾਲੀਵਾਲ (ਬਿਲਾਸਪੁਰ), ਖੇਡ ਲੇਖਕ ਅਮਰਜੀਤ ਸਿੰਘ ਦੌਧਰ, ਢਿੱਲੋਂ ਟਰੱਕਿੰਗ ਵਾਲੇ ਦਵਿੰਦਰ ਸਿੰਘ ਢਿੱਲੋਂ (ਬੁੱਟਰ), ਮਹਿੰਦਰ ਸਿੰਘ ਹਠੂਰ, ਕਾਰੋਬਾਰੀ ਸੁਖਦੇਵ ਸਿੰਘ ਗਰੇਵਾਲ, ਆਈਸਕ੍ਰੀਮ ਵਿਕਰੇਤਾ ਰਾਜੂ ਵਕੀਲਾਵਾਲਾ ਆਦਿ ਸੱਜਣਾਂ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀ ਮੌਜੂਦ ਰਹੇ। ਇਸ ਪ੍ਰੋਗ੍ਰਾਮ ਲਈ ਮਿੰਟੂ ਉੱਪਲੀ ਦੇ ਨਾਲ ਬਿੱਟੂ ਖੰਨੇਵਾਲਾ (ਮਕੈਨਿੰਕ) ਦਾ ਬੇਹੱਦ ਯੋਗਦਾਨ ਰਿਹਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪ੍ਰਬੰਧਕਾਂ ਵੱਲੋਂ ਸਾਰੇ ਸੱਜਣਾਂ ਜਿਹੜੇ ਆਪਣੇ ਕੀਮਤੀ ਸਮੇਂ ‘ਚੋਂ ਸਮਾਂ ਕੱਢਕੇ ਪਹੁੰਚੇ, ਉਨ੍ਹਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕੀਤਾ ਗਿਆ।