ਮੱਧਕਾਲੀ ਚੋਣਾਂ ਤੋਂ ਪਹਿਲਾਂ ਬਾਇਡਨ ਦੀ ਲੋਕਪ੍ਰਿਅਤਾ ’ਚ ਹੋਇਆ ਵਾਧਾ

41
Share

ਵਾਸ਼ਿੰਗਟਨ, 21 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਲੋਕਪ੍ਰਿਅਤਾ ’ਚ ਪਹਿਲਾਂ ਦੀ ਤੁਲਨਾ ਵਿਚ ਕਾਫ਼ੀ ਸੁਧਾਰ ਹੋਇਆ ਹੈ ਪਰ ਅਰਥਵਿਵਸਥਾ ਨੂੰ ਸੰਭਾਲਣ ਦੇ ਉਨ੍ਹਾਂ ਦੇ ਤਰੀਕਿਆ ਨੂੰ ਲੈ ਕੇ ਚਿੰਤਾਵਾਂ ਬਰਕਰਾਰ ਹਨ। ਐਸੋਸੀਏਟਿਡ ਪ੍ਰੈਸ-ਐੱਨ.ਓ.ਆਰ.ਸੀ. ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਦੇ ਇੱਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ।
ਬਾਇਡਨ ਦੀ ਲੋਕਪਿ੍ਰਅਤਾ ਵੱਧ ਕੇ 46 ਫ਼ੀਸਦੀ ਹੋ ਗਈ ਹੈ, ਜੋ ਜੁਲਾਈ ਵਿਚ ਡਿੱਗ ਕੇ 36 ਫ਼ੀਸਦੀ ਰਹਿ ਗਈ ਸੀ। ਅਜਿਹਾ ਨਵੰਬਰ ਵਿਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਸਿਰਫ਼ 2 ਮਹੀਨੇ ਪਹਿਲਾਂ ਡੈਮੋਕਰੇਟਸ ਮੈਂਬਰਾਂ ਵਿਚਾਲੇ ਉਨ੍ਹਾਂ ਦੇ ਸਮਰਥਨ ਵਿਚ ਵਾਧੇ ਕਾਰਨ ਹੋਇਆ ਹੈ। ਰਾਸ਼ਟਰਪਤੀ ਦੀ ਲੋਕਪਿ੍ਰਅਤਾ ਦਾ ਪੱਧਰ ਅਜੇ ਵੀ ਬਹੁਤ ਘੱਟ ਹੈ। 53 ਫ਼ੀਸਦੀ ਅਮਰੀਕੀ ਬਾਲਗਾਂ ਵਿਚ ਉਹ ਪ੍ਰਸਿੱਧ ਨਹੀਂ ਹਨ ਅਤੇ ਅਰਥ-ਵਿਵਸਥਾ ਅਜੇ ਵੀ ਬਾਇਡਨ ਲਈ ਚੁਣੌਤੀ ਬਣੀ ਹੋਈ ਹੈ।
ਸਿਰਫ਼ 38 ਫ਼ੀਸਦੀ ਲੋਕ ਮੰਨਦੇ ਹਨ ਕਿ ਬਾਇਡਨ ਆਰਥ-ਵਿਵਸਥਾ ਨੂੰ ਵਿਕਸਤ ਕਰਨ ਵਿਚ ਸਹੀ ਕੰਮ ਕਰ ਰਹੇ ਹਨ। ਅਮਰੀਕਾ ਉੱਚ ਮਹਿੰਗਾਈ ਦਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਉਣ ਵਾਲੀਆਂ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Share