#INDIA

ਮੁੰਬਈ ਤੋਂ ਗੁਹਾਟੀ ਜਾ ਰਿਹਾ Indigo ਜਹਾਜ਼ ਖ਼ਰਾਬ ਮੌਸਮ ਕਾਰਨ ਢਾਕਾ ਉਤਰਿਆ

ਮੁੰਬਈ, 13 ਜਨਵਰੀ (ਪੰਜਾਬ ਮੇਲ)- ਮੁੰਬਈ ਤੋਂ ਗੁਹਾਟੀ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਅਸਾਮ ਸ਼ਹਿਰ ਵਿਚ ਖਰਾਬ ਮੌਸਮ ਕਾਰਨ ਢਾਕਾ ਵੱਲ ਮੋੜ ਦਿੱਤਾ ਗਿਆ। ਏਅਰਲਾਈਨ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਹੈ। ਇੰਡੀਗੋ ਨੇ ਬਿਆਨ ਵਿਚ ਕਿਹਾ, ‘ਮੁੰਬਈ ਤੋਂ ਗੁਹਾਟੀ ਜਾਣ ਵਾਲੀ ਇੰਡੀਗੋ ਦੀ ਉਡਾਣ 5319 ਨੂੰ ਗੁਹਾਟੀ ਵਿਚ ਖਰਾਬ ਮੌਸਮ ਕਾਰਨ ਢਾਕਾ ਵੱਲ ਮੋੜ ਦਿੱਤਾ ਗਿਆ ਸੀ। ਸਾਰੇ ਯਾਤਰੀ ਜਹਾਜ਼ ਦੇ ਅੰਦਰ ਹਨ ਕਿਉਂਕਿ ਉਨ੍ਹਾਂ ਕੋਲ ਪਾਸਪੋਰਟ ਨਹੀਂ ਹਨ।