– ਸੈਂਕੜੇ ਖਿਡਾਰੀਆਂ ਨੇ ਆਪਣਾ ਬੱਲ ਅਜ਼ਮਾਇਆ; ਜੇਤੂ ਪਾਵਰ ਲਿਫਟਰਾਂ ਨੂੰ 5 ਫੁੱਟ ਦੀ ਟਰਾਫੀ, ਮੈਡਲ ਅਤੇ ਨਗਦ ਰਾਸ਼ੀ ਦੇ ਕੀਤਾ ਗਿਆ ਸਨਮਾਨਿਤ
ਭੁਲੱਥ, 29 ਅਪ੍ਰੈਲ (ਪੰਜਾਬ ਮੇਲ )- ਤੀਸਰੀ ਗੋਗਨਾ ਆਲ ਇੰਡੀਆ ਕਲਾਸਿਕ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਭੁਲੱਥ ਵਿਖੇ ਬੜੀ ਧੂਮ ਨਾਲ ਸੰਪੰਨ ਹੋਈ। ਇਸ ਬੈਂਚ ਪ੍ਰੈੱਸ ‘ਚ ਪੰਜਾਬ ਤੋਂ ਇਲਾਵਾ ਹਰਿਆਣਾ, ਜੰਮੂ, ਦਿੱਲੀ, ਰਾਜਸਥਾਨ, ਯੂ.ਪੀ., ਹਿਮਾਚਲ ਪ੍ਰਦੇਸ਼ ਤੋਂ ਤਕਰੀਬਨ 600 ਤੋਂ ਵੱਧ ਲੜਕਿਆਂ ਅਤੇ ਪਾਵਰ ਲਿਫਟਰ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਹ ਚੈਂਪੀਅਨਸ਼ਿਪ ਦੇ ਮੁਕਾਬਲੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਸਪੁੱਤਰ ਸੀਨੀਅਰ ਪੱਤਰਕਾਰ ਰਾਜ ਗੋਗਨਾ ਭੁਲੱਥ ਦੀ ਅਤੇ ਧਰਮਿੰਦਰ ਸਿੰਘ ਚੀਮਾ (ਗੋਲਡਨ ਸਟਾਰ ਦੀ) ਅਗਵਾਈ ਹੇਠ ਹੋਈ। ਇਸ ਮੌਕੇ ਜਿੱਤ ਦਰਜ ਕਰਨ ਵਾਲੇ ਪਾਵਰਲਿਫਟਰਾਂ ਨੂੰ ਨਗਦ ਰਾਸ਼ੀ ਦੇ ਨਾਲ ਮੈਡਲ ਅਤੇ ਪੰਜ ਫੁੱਟ ਦੀ ਟਰਾਫੀ ਦੇ ਨਾਲ ਸਨਮਾਨ ਕੀਤਾ ਗਿਆ।
ਜਿਨ੍ਹਾਂ ਪਾਵਰਲਿਫਟਰ ਸੀਨੀਅਰ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ, ਉਨ੍ਹਾਂ ਦੀ ਕੈਟਾਗਰੀ ਦਾ ਨਤੀਜਾ ਇਸ ਪ੍ਰਕਾਰ ਹੈ। 66 ਕਿਲੋ ਓਪਨ ‘ਚ ਫ਼ਸਟ ਗਗਨਦੀਪ ਸਿੰਘ ਜੰਮੂ 150 ਕਿਲੋ, ਸੈਕਿੰਡ ਮਨਪ੍ਰੀਤ (ਪੰਜਾਬ), ਤੀਸਰੇ ਸਥਾਨ ‘ਤੇ 142 ਕਿਲੋ ਹਿਮਾਂਸ਼ੂ ਹਰਿਆਣਾ ਰਹੇ। 74 ਕਿੱਲੋ ਓਪਨ ਵਿਕਰਾਂਤ ਜੰਮੂ 165 ਕਿੱਲੋ, ਸੈਕਿੰਡ ਰਾਧੇ ਨਾਗਰਾ ਪੰਜਾਬ 162 ਕਿੱਲੋ ਤੀਸਰੇ ਸਥਾਨ ‘ਤੇ ਸਾਹਿਲ ਸ਼ਰਮਾ ਪੰਜਾਬ। 152 ਕਿੱਲੋ, 83 ਕਿਲੋ ਓਪਨ ‘ਚ ਯੋਗੀਤ ਪਟਿਆਲ਼ਾ, 185 ਕਿੱਲੋ ਭਾਰ ‘ਚ ਸੈਕਿੰਡ ਮੋਮੀਨ ਦਾਰ ਜੰਮੂ, 180 ਕਿੱਲੋ ਤੀਸਰੇ ਦਰਜੇ ‘ਤੇ ਰਾਕੇਸ਼ ਸਿੰਘ ਯੂ.ਪੀ.। 172.5 ਕਿੱਲੋ, 93 ਕਿੱਲੋ ਓਪਨ ‘ਚ ਲਵਪ੍ਰੀਤ ਸਿੰਘ (ਪੰਜਾਬ) 182.5 ਕਿੱਲੋ, ਸੈਕਿੰਡ ਆਰੀਅਨ ਪਾਸੀ ਪੰਜਾਬ, ਤੀਸਰੇ ‘ਤੇ ਵੈਵਿਬ ਹਰਿਆਣਾ ਨੇ 165 ਕਿੱਲੋ ਦੀ ਬੈੱਚ ਲਾਈ। 170 ਕਿੱਲੋ, 105 ਕਿਲੋ ਓਪਨ ‘ਚ ਮਨਦੀਪ ਸਿੰਘ ਪੰਜਾਬ 205 ਕਿੱਲੋ, ਸੈਕਿੰਡ ਗੁਰਵਿੰਦਰ ਸਿੰਘ ਪੰਜਾਬ 197.5 ਕਿੱਲੋ, ਤੀਸਰੇ ਸਥਾਨ ‘ਤੇ ਕੁਲਦੀਪ ਸਿੰਘ ਪੰਜਾਬ 190 ਕਿੱਲੋ, 105 ਕਿਲੋ ਓਪਨ ‘ਚ ਹਰਦੀਪ ਸਿੰਘ ਪੰਜਾਬ 205 ਕਿੱਲੋ, ਸੈਕਿੰਡ ਗੁਰਵਿੰਦਰ ਸਿੰਘ ਪੰਜਾਬ 197.5 ਕਿੱਲੋ, ਤੀਸਰੇ ਸਥਾਨ ‘ਤੇ ਕੁਲਦੀਪ ਸਿੰਘ ਪੰਜਾਬ ਨੇ 190 ਕਿੱਲੋ ਭਾਰ ਚੁੱਕਿਆ। 105 ਪਲਸ ਓਪਨ ਦੇ ਮੁਕਾਬਲੇ ‘ਚ ਆਦੇਸ਼ ਸਿੰਘ ਜੰਮੂ 225.5 ਕਿੱਲੋ, ਸੈਕਿੰਡ ਸੁਭਾਸ਼ ਕੁਮਾਰ ਹਿਮਾਚਲ 212.5 ਕਿੱਲੋ, ਤੀਸਰੇ ਸਥਾਨ ‘ਤੇ ਅਰਵਿੰਦਰ ਸਿੰਘ ਪੰਜਾਬ 212.5 ਕਿੱਲੋ ਭਾਰ ਚੁੱਕਿਆ। ਸਭ ਤੋਂ ਜ਼ਿਆਦਾ ਬੈਂਚ ਪ੍ਰੈਸ ‘ਚ ਆਦੇਸ਼ ਜੰਮੂ 222.5 ਕਿੱਲੋ, ਜਿਸ ਨੂੰ 37000 ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਨਾਲ ਬਜਰੰਗ ਬਲੀ ਦਾ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਪੈਰਾ ਓਲੰਪਿਕ ‘ਚ ਫ਼ਸਟ ਵਰਿੰਦਰ ਸਿੰਘ, ਸੈਕਿੰਡ ਕੁਲਦੀਪ ਸਿੰਘ, ਤੀਸਰੇ ਨੰਬਰ ‘ਤੇ ਬਾਵਾ ਸਿੰਘ ਆਇਆ ਅਤੇ ਚੌਥਾ ਸਥਾਨ ਗੁਰਸੇਵਕ ਸਿੰਘ ਨੇ 165 ਕਿੱਲੋ ਚੁੱਕਿਆ। ਪੰਜਵੇਂ ਸਥਾਨ ‘ਤੇ ਰਣਦੀਪ ਸਿੰਘ ਹੰਸ ਰਿਹਾ। ਫ਼ਸਟ ਨੂੰ 11000 ਹਜ਼ਾਰ, ਸੈਕਿੰਡ ਨੂੰ 8100, 5100, 3100 ਅਤੇ ਪੰਜਵੇਂ ਸਥਾਨ ‘ਤੇ ਆਉਣ ਵਾਲੇ 2100 ਰੁਪਏ ਦੀ ਨਗਦੀ ਅਤੇ ਟਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ। 63 ਕਿੱਲੋ ਭਾਰ ‘ਚ ਨੇਹਾ ਜੰਮੂ ਕਸ਼ਮੀਰ ਦੀ ਲੜਕੀ ਨੇ 82.5 ਕਿਲੋ ਭਾਰ ਚੁੱਕਿਆ ਅਤੇ ਜਿਸ ਨੂੰ 5100 ਰੁਪਏ ਦੀ ਨਗਦੀ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਦਿੱਲੀ ਦੀ ਸਭੀਪਾਲ ਨੇ 77.5 ਕਿੱਲੋ ਚੁੱਕਿਆ, ਜਿਸ ਨੂੰ 4100 ਰੁਪਏ ਦੀ ਨਗਦੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਤੀਸਰੇ ਨੰਬਰ ‘ਤੇ ਪੰਜਾਬ ਦੀ ਯਗਜੋਤ ਕੋਰ ਖ਼ਾਲਸਾ ਰਹੀ, ਜਿਸ ਨੇ 77.5 ਕਿੱਲੋ ਦਾ ਭਾਰ ਚੁੱਕਿਆ। ਉਸ ਨੂੰ 3100 ਰੁਪਏ ਦੀ ਨਗਦੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਲੜਕੀਆਂ ਦੇ 69 ਕਿੱਲੋ ਭਾਰ ‘ਚ ਫ਼ਸਟ ਸੋਲੋਨੀ ਤਿਆਗੀ ਯੂ.ਪੀ., ਜਿਸ ਨੂੰ 10 ਹਜ਼ਾਰ ਇੱਕ ਸੌ ਰੁਪਏ ਦੀ ਨਗਦੀ ਅਤੇ ਪੰਜ ਫੁੱਟ ਦੀ ਟਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ। ਦੂਸਰੇ ਨੰਬਰ ‘ਤੇ ਅਨਮੋਲ ਪ੍ਰੀਤ ਕੌਰ ਪੰਜਾਬ ਦੀ ਰਹੀ, ਜਿਸ ਨੂੰ 4100 ਦੀ ਨਗਦੀ ਤੇ ਟਰਾਫੀ ਦਿੱਤੀ ਗਈ। ਤੀਸਰੇ ਨੰਬਰ ‘ਤੇ ਮਮਤਾ ਰਾਣੀ ਪੰਜਾਬ ਦੀ ਲੜਕੀ ਰਹੀ, ਜਿਸ ਨੇ 60 ਕਿੱਲੋ ਚੁੱਕਿਆ, ਜਿਸ ਨੂੰ 3100 ਰੁਪਏ ਦੀ ਨਗਦੀ ਦਿੱਤੀ ਗਈ। 76 ਕਿੱਲੋ ਪਲਸ ਦੇ ਭਾਰ ‘ਚ ਲੜਕੀਆਂ ‘ਚ ਜੰਮੂ ਕਸ਼ਮੀਰ ਦੀ ਸ਼ਿਵਾਨੀ, ਜਗਰੀਤ ਕੌਰ, ਜਸਪਾਲ ਕੌਰ ਪੰਜਾਬ ਨੇ 105 ਕਿੱਲੋ ਭਾਰ ਉਠਾਇਆ ਅਤੇ ਇਨ੍ਹਾਂ ਤਿੰਨਾਂ ਨੂੰ 10,000 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ। 76 ਕਿਲੋ ਭਾਰ ਦੇ ਵਰਗ ‘ਚ ਬੀਨਾ ਦਿੱਲੀ ਫ਼ਸਟ 10,000 ਹਜ਼ਾਰ ਰੁਪਏ ਦੀ ਨਗਦੀ ਅਤੇ ਪੰਜ ਫੁੱਟ ਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਜੈ ਗੋਗਨਾ ਭੁਲੱਥ ਵੱਲੋਂ ਕਰਵਾਈ ਗਈ ਚੈਂਪੀਅਨਸ਼ਿਪ ਨੇ ਨੈਸ਼ਨਲ ਪੱਧਰ ਦੇ ਰਿਕਾਰਡ ਤੋੜੇ। ਇਸ ਚੈਂਪੀਅਨਸ਼ਿਪ ‘ਚ ਹੋਰਨਾਂ ਤੋਂ ਇਲਾਵਾ ਅੰਤਰਰਾਸ਼ਟਰੀ ਪਾਵਰਲਿਫਟਰ ਤੇਜਬੀਰ ਸਿੰਘ ਰਾਣਾ, ਜੇ.ਡੀ. ਜੰਮੂ, ਅਮਨ ਹੋਠੀ, ਸਰਬਜੀਤ ਕੰਡਾ, ਧਰਮਿੰਦਰ ਸਿੰਘ ਕੋਚ ਦਿੱਲੀ, ਧਰਮਿੰਦਰ ਸਿੰਘ ਚੀਮਾ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਪੁੱਜੇ ਸੰਦੀਪ ਸਿੰਘ ਮੰਡ ਐੱਸ.ਪੀ., ਗਗਨ ਕੋਕਰੀ ਲੋਕ ਗਾਇਕ, ਪਰਮਜੀਤ ਗੋਗਨਾ, ਬਿੰਨੀ ਗੋਗਨਾ, ਕ੍ਰਿਸ਼ਨ ਲਾਲ ਬੱਬਰ ਸਾਬਕਾ ਕੌਂਸਲਰ, ਰਮਨ ਬੱਬਰ ਕੌਂਸਲਰ, ਵੇਦ ਪ੍ਰਕਾਸ਼ ਖੁਰਾਣਾ ਕੌਂਸਲਰ, ਹੁਸਨ ਲਾਲ ਗੋਗਨਾ, ਅਰਸ਼ ਕਪੂਰ ਤੋਂ ਇਲਾਵਾ ਭਾਰੀ ਗਿਣਤੀ ‘ਚ ਭੁਲੱਥ ਦੇ ਲੋਕ ਪੁੱਜੇ ਹੋਏ ਸਨ।
ਭੁਲੱਥ ‘ਚ ਤੀਸਰੀ ਗੋਗਨਾ ਕਲਾਸਿਕ ਆਲ ਇੰਡੀਆ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਸੰਪੰਨ

