#INDIA

ਭਾਰਤ 28 ਸਾਲਾਂ ਦੇ ਵਕਫ਼ੇ ਤੋਂ ਬਾਅਦ 71ਵੇਂ Miss World ਮੁਕਾਬਲੇ ਦੀ ਮੇਜ਼ਬਾਨੀ ਕਰਨ ਲਈ ਤਿਆਰ

ਨਵੀਂ ਦਿੱਲੀ, 19 ਜਨਵਰੀ (ਪੰਜਾਬ ਮੇਲ)- ਭਾਰਤ 28 ਸਾਲਾਂ ਦੇ ਵਕਫ਼ੇ ਤੋਂ ਬਾਅਦ 71ਵੇਂ ਮਿਸ ਵਰਲਡ ਮੁਕਾਬਲੇ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। 1996 ਵਿੱਚ ਭਾਰਤ ਨੇ ਆਖਰੀ ਵਾਰ ਇਸ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਸੀ। ਰੀਟਾ ਫਰੀਆ ਪਾਵੇਲ ਸਾਲ 1966 ਵਿਚ ਮਿਸ ਵਰਲਡ ਦਾ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਐਸ਼ਵਰਿਆ ਰਾਏ ਬੱਚਨ 1994 ਵਿਚ ਮਿਸ ਵਰਲਡ ਦਾ ਤਾਜ ਆਪਣੇ ਘਰ ਲੈ ਆਈ ਸੀ, ਜਦੋਂਕਿ ਡਾਇਨਾ ਹੇਡਨ ਨੂੰ 1997 ਵਿਚ ਮਿਸ ਵਰਲਡ ਦਾ ਤਾਜ ਮਿਲਿਆ ਸੀ। ਯੁਕਤਾ ਮੁਖੀ 1999 ਵਿਚ ਭਾਰਤ ਦੀ ਚੌਥੀ ਮਿਸ ਵਰਲਡ ਬਣੀ ਸੀ ਅਤੇ ਪ੍ਰਿਯੰਕਾ ਚੋਪੜਾ ਜੋਨਸ ਨੇ ਸਾਲ 2000 ਵਿਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਤਾਜ 2017 ਵਿਚ ਜਿੱਤਿਆ ਸੀ। ਇਸ ਵਾਰ ਇਹ ਮੁਕਾਬਲਾ 18 ਫਰਵਰੀ ਤੋਂ 9 ਮਾਰਚ ਵਿਚਕਾਰ ਹੋਵੇਗਾ। ਫਾਈਨਲ 9 ਮਾਰਚ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਚ ਹੋਵੇਗਾ।