#SPORTS

ਭਾਰਤ ਨੇ ਜਿੱਤੀ ਸੀਰੀਜ਼, ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ ‘ਚ 22 ਦੌੜਾਂ ਨਾਲ ਹਰਾਇਆ

ਮਾਊਂਟ ਮੁਨਾਗੁਨਈ , 15 ਨਵੰਬਰ (ਪੰਜਾਬ ਮੇਲ)- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਮਾਊਂਟ ਮੁਨਾਗੁਨਈ ਦੇ ਬੇ ਓਵਲ ਵਿਖੇ ਖੇਡਿਆ ਗਿਆ। ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 22 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਭਾਰਤ ਨੇ ਸੀਰੀਜ਼ ‘ਤੇ 3-1 ਨਾਲ ਕਬਜ਼ਾ ਕਰ ਲਿਆ ਹੈ।

ਮੈਚ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਲ ਹੋ ਕੇ 209 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 210 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 48.1 ਓਵਰਾਂ ‘ਚ ਆਲ ਆਊਟ ਹੋ ਕੇ 187  ਦੌੜਾਂ ਹੀ ਬਣਾ ਸਕੀ ਤੇ 22 ਦੌੜਾਂ ਨਾਲ ਮੈਚ ਹਾਰ ਗਈ। ਨਿਊਜ਼ੀਲੈਂਡ ਲਈ ਡੀਨ ਫੌਕਸਕਰੌਫਟ ਨੇ 31 ਦੌੜਾਂ, ਨਿਕ ਕੇਲੀ ਨੇ 24 ਦੌੜਾਂ, ਮਿਸ਼ੇਲ ਸੈਂਟਨਰ ਨੇ 24 ਦੌੜਾਂ, ਵਿਲ ਯੰਗ ਨੇ 22 ਦੌੜਾਂ, ਮਾਈਕਲ ਬ੍ਰੇਸਵੈਲ ਨੇ 19 ਦੌੜਾਂ ਬਣਾਈਆਂ। ਭਾਰਤ ਲਈ ਲਈ ਅਰਸ਼ਦੀਪ ਸਿੰਘ ਨੇ 3, ਮੁਹੰਮਦ ਸਿਰਾਜ ਨੇ 2, ਆਕਿਬ ਨਬੀ ਨੇ 1, ਯਸ਼ ਠਾਕੁਰ ਨੇ 1, ਅਕਸ਼ਰ ਪਟੇਲ ਨੇ 2  ਤੇ ਨਮਨ ਧੀਰ ਨੇ 1 ਵਿਕਟਾਂ ਲਈਆਂ।