#INDIA

ਭਾਰਤ ਦੇ Most Wanted ਅੱਤਵਾਦੀ ਮਸੂਦ ਅਜ਼ਹਰ ਦੀ ਬੰਬ ਧਮਾਕੇ ‘ਚ ਮੌਤ!

ਨਵੀਂ ਦਿੱਲੀ, 3 ਜਨਵਰੀ (ਪੰਜਾਬ ਮੇਲ)- ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਅਤੇ ਜੈਸ਼-ਏ-ਮੁਹੰਮਦ ਦਾ ਮੁਖੀ ਮੌਲਾਨਾ ਮਸੂਦ ਅਜ਼ਹਰ ਸੋਮਵਾਰ ਨੂੰ ਇੱਕ ਬੰਬ ਧਮਾਕੇ ਵਿਚ ਮਾਰਿਆ ਗਿਆ। ਮੀਡੀਆ ਦੀਆਂ ਅਪੁਸ਼ਟ ਰਿਪੋਰਟਾਂ ਮੁਤਾਬਕ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸਵੇਰੇ 5 ਵਜੇ ਬਹਾਵਲਪੁਰ ਮਸਜਿਦ ਤੋਂ ਵਾਪਸ ਆਉਂਦੇ ਸਮੇਂ ‘ਅਣਪਛਾਤੇ ਵਿਅਕਤੀਆਂ’ ਵੱਲੋਂ ਬੰਬ ਧਮਾਕੇ ‘ਚ ਮਾਰ ਦਿੱਤਾ ਗਿਆ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਮੌਲਾਨਾ ਮਸੂਦ ਅਜ਼ਹਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁਖੀ ਸੀ।
ਪਾਕਿਸਤਾਨ ‘ਚ ਅਪੁਸ਼ਟ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੋਸਟ ਵਾਂਟੇਡ ਅੱਤਵਾਦੀ, ਕੰਧਾਰ ਦੇ ਅਗਵਾਕਾਰ ਮੌਲਾਨਾ ਮਸੂਦ ਅਜ਼ਹਰ, ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਮੁਖੀ, ਭਾਵਲਪੁਰ ਮਸਜਿਦ ਤੋਂ ਵਾਪਸ ਆਉਂਦੇ ਸਮੇਂ ‘ਅਣਪਛਾਤੇ ਲੋਕਾਂ’ ਵਲੋਂ ਸਵੇਰੇ 5 ਵਜੇ ਕੀਤੇ ਗਏ ਬੰਬ ਧਮਾਕੇ ਵਿਚ ਮਾਰ ਦਿੱਤਾ ਗਿਆ ਹੈ।
ਅਜ਼ਹਰ ਦਾ ਜਨਮ 10 ਜੁਲਾਈ, 1968 ਨੂੰ ਬਹਾਵਲਪੁਰ, ਪੰਜਾਬ, ਪਾਕਿਸਤਾਨ ਵਿਚ ਹੋਇਆ ਸੀ। ਜ਼ਿਕਰਯੋਗ ਹੈ ਕਿ ਮਸੂਦ ਅਜ਼ਹਰ ਉਨ੍ਹਾਂ ਅੱਤਵਾਦੀਆਂ ‘ਚੋਂ ਇਕ ਸੀ, ਜਿਨ੍ਹਾਂ ਨੂੰ ਇੰਡੀਅਨ ਏਅਰਲਾਈਨਜ਼ ਦੀ ਫਲਾਈਟ 814 (ਆਈਸੀ814) ਨੂੰ ਹਾਈਜੈਕ ਕਰਨ ਤੋਂ ਬਾਅਦ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ। ਮਸੂਦ ਅਜ਼ਹਰ ਨੇ 13 ਦਸੰਬਰ 2001 ਨੂੰ ਸੰਸਦ ‘ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵੀ ਰਚੀ ਸੀ। ਰਿਪੋਰਟਾਂ ਦੱਸਦੀਆਂ ਹਨ ਕਿ ਉਹ ਇਸਲਾਮਾਬਾਦ ਵਿਚ ਪਾਕਿਸਤਾਨੀ ਡੀਪ ਸਟੇਟ ਦੀ ਸੁਰੱਖਿਆ ਹਿਰਾਸਤ ਵਿਚ ਰਹਿੰਦਾ ਸੀ। 55 ਸਾਲਾ ਅੱਤਵਾਦੀ ਬਹਾਵਲਪੁਰ ਪਾਕਿਸਤਾਨ ਦੇ ਰੇਲਵੇ ਲਿੰਕ ਰੋਡ ‘ਤੇ ਸਥਿਤ ਆਪਣੇ ਮਦਰੱਸੇ ਮਰਕਜ਼-ਏ-ਉਸਮਾਨ-ਓ-ਅਲੀ ਦੀ ਯਾਤਰਾ ਕਰਦਾ ਸੀ।
ਭਾਰਤ ‘ਚ ਇਨ੍ਹਾਂ ਮਾਮਲਿਆਂ ਲਈ ਸੀ ਲੋੜੀਂਦਾ
– ਦਿੱਲੀ ਪੁਲਿਸ ਵੱਲੋਂ 2001 ਦੇ ਸੰਸਦ ਹਮਲੇ ਅਤੇ ਪੰਜਾਬ ਪੁਲਿਸ ਵੱਲੋਂ 2016 ਵਿਚ ਪਠਾਨਕੋਟ ਏਅਰਬੇਸ ਹਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
– ਅਜ਼ਹਰ ਨੇ ਭਾਰਤ ‘ਤੇ ਵਹਿਸ਼ੀ ਅੱਤਵਾਦੀ ਹਮਲੇ ਕਰਨ ਲਈ ਜੈਸ਼-ਏ-ਮੁਹੰਮਦ ਦੇ ਕੇਡਰ ਦੀ ਵਰਤੋਂ ਕੀਤੀ, ਜਿਸ ਵਿਚ 5 ਜੁਲਾਈ 2005 ਨੂੰ ਅਯੁੱਧਿਆ ਦੇ ਰਾਮ ਜਨਮ ਭੂਮੀ ਮੰਦਰ ‘ਤੇ ਕੀਤਾ ਹਮਲਾ ਵੀ ਸ਼ਾਮਲ ਹੈ।
– 14 ਫਰਵਰੀ, 2019 ਨੂੰ ਪੁਲਵਾਮਾ ਵਿਚ ਸੀ.ਆਰ.ਪੀ.ਐੱਫ. ਦੇ ਜਵਾਨਾਂ ‘ਤੇ ਹਮਲਾ।
– ਉਸਨੇ 3 ਜਨਵਰੀ, 2016 ਨੂੰ ਅਫਗਾਨਿਸਤਾਨ ਦੇ ਬਲਖ ਵਿਚ ਮਜ਼ਾਰ-ਏ-ਸ਼ਰੀਫ ਵਿਚ ਭਾਰਤੀ ਵਣਜ ਦੂਤਘਰ ‘ਤੇ ਹਮਲੇ ਦਾ ਵੀ ਨਿਰਦੇਸ਼ ਦਿੱਤਾ ਸੀ।
– ਉਹ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਅਤੇ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਨਜ਼ਦੀਕੀ ਸਾਥੀ ਸੀ।