#AMERICA

ਭਾਰਤੀ-ਅਮਰੀਕੀ ਵੀਨਾ ਅਈਅਰ ਡਿਸਟ੍ਰਿਕਟ ਜੱਜ ਨਿਯੁਕਤ

ਸੈਕਰਾਮੈਂਟੋ, 20 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗਵਰਨਰ ਟਿਮ ਵਾਲਜ਼ ਨੇ ਭਾਰਤੀ ਮੂਲ ਦੀ ਔਰਤ ਵੀਨਾ ਅਈਅਰ ਤੇ ਜੈਨੀਫਰ ਵਰਡੇਜਾ ਨੂੰ ਮਿਨੀਸੋਟਾ ਦੇ ਸੈਕਿੰਡ ਜੂਡੀਸ਼ੀਅਲ ਡਿਸਟ੍ਰਿਕਟ ਵਿਚ ਡਿਸਟ੍ਰਿਕਟ ਕੋਰਟ ਜੱਜ ਨਿਯੁਕਤ ਕੀਤਾ ਹੈ। ਗਵਰਨਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ”ਮੈਨੂੰ ਵੀਨਾ ਅਈਅਰ ਨੂੰ ਰਮਸੇਅ ਕਾਊਂਟੀ ਬੈਂਚ ਦੀ ਜੱਜ ਨਿਯੁਕਤ ਕਰਨ ਵਿਚ ਮਾਣ ਮਹਿਸੂਸ ਹੋ ਰਿਹਾ ਹੈ। ਉਸ ਦੇ ਪਿਛਲੇ ਤਜ਼ਰਬੇ ਤੇ ਉਸ ਦੀ ਸਾਡੀ ਨਿਆਇਕ ਪ੍ਰਣਾਲੀ ਪ੍ਰਤੀ ਸਮਝ ਤੋਂ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਉਹ ਨਿਰਪੱਖ ਤੇ ਇਕ ਸੰਤੁਲਿਤ ਜੱਜ ਦੀ ਭੂਮਿਕਾ ਨਿਭਾਵੇਗੀ।”

ਜੈਨੀਫਰ ਵਰਡੇਜਾ

ਇਸ ਸਮੇਂ ਅਈਅਰ ਇਮੀਗਰਾਂਟ ਲਾਅ ਸੈਂਟਰ ਆਫ ਮਿਨੀਸੋਟਾ ਦੀ ਕਾਰਜਕਾਰੀ ਡਾਇਰੈਕਟਰ ਹੈ। ਉਹ ਮਿਨੀਸੋਟਾ ਕੋਰਟ ਆਫ ਅਪੀਲਜ਼, ਸੁਸਾਨ ਬਰਕ ਫੋਰਥ ਜੁਡੀਸ਼ੀਅਲ ਡਿਸਟ੍ਰਿਕਟ ਦੇ ਮਾਣਯੋਗ ਨਟਾਲੀ ਹਡਸਨ ਤੇ ਯੂ.ਐੱਸ. ਡਿਸਟ੍ਰਿਕਟ ਕੋਰਟ ਨਾਰਦਰਨ ਡਿਸਟ੍ਰਿਕਟ ਇਲੀਨੋਇਸ ਦੇ ਮੈਥੀਊ ਕੈਨਲੀ ਦੇ ਲਾਅ ਕਲਰਕ ਵਜੋਂ ਵੀ ਕੰਮ ਕਰ ਚੁੱਕੀ ਹੈ।