#CANADA

ਬਰੈਂਪਟਨ ਦੇ ਲਿਬਰਲ ਉਮੀਦਵਾਰਾਂ ਦੇ ਹੱਕ ‘ਚ ਭਾਰੀ ਇਕੱਠ

ਬਰੈਂਪਟਨ, 23 ਅਪ੍ਰੈਲ (ਬਲਜਿੰਦਰ ਸੇਖਾ/ਪੰਜਾਬ ਮੇਲ)- ਬਰੈਂਪਟਨ ਦੇ ਹਲਕੇ ਚੰਗੂਜੀ ਬਰੈਂਪਟਨ ਵਿਚ ਰਿਆਲਟਰ ਜੇ.ਪੀ. ਰੰਧਾਵਾ ਤੇ ਜੱਸੀ ਧਨੋਆ ਤੇ ਟੀਮ ਵੱਲੋਂ ਆਯੋਜਿਤ ਕੀਤੀ ਗਈ ਨੁੱਕੜ ਮੀਟਿੰਗ ਖਰਾਬ ਮੌਸਮ ਦੇ ਦੌਰਾਨ ਵੀ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਸਮੇਂ ਬਰੈਂਪਟਨ ਦੇ ਸਾਰੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸੋਨੀਆ ਸਿੱਧੂ, ਮਨਿੰਦਰ ਸਿੱਧੂ ਸ਼ਫਾਕਤ ਅਲੀ, ਲਿਬਰਲ ਕੈਡੀਡੈਟ ਅਮਨਦੀਪ ਸੋਢੀ ਹਾਜ਼ਰ ਹੋਏ। ਸਾਰੇ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਅਗਵਾਈ ਵਿਚ ਵੋਟਰਾਂ ਨੂੰ ਲਿਬਰਲ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਪੰਜਾਬੀ ਭਾਈਚਾਰੇ ਦੇ ਨਾਮਵਰ ਸ਼ਖਸੀਅਤਾਂ ਸਾਬਕਾ ਜੱਜ ਹੈਰੀ ਧਾਲੀਵਾਲ, ਸੋਸ਼ਲ ਵਰਕਰ ਪਰਮਜੀਤ ਬਿਰਦੀ ਤੇ ਮੀਡੀਆ ਤੋਂ ਰਾਣਾ ਸਿੱਧੂ, ਟਰੱਕਿੰਗ ਐਸੋਸੀਏਸ਼ਨ ਦੇ ਸਤਨਾਮ ਸਿੰਘ ਤੇ ਮਿਸਟਰ ਸੋਢੀ ਨੇ ਸੰਬੋਧਨ ਕੀਤਾ। ਅਖੀਰ ਵਿਚ ਮੋਰਗੇਜ ਬਰੋਕਰ ਤੇ ਸ਼ੋਸਲ ਵਰਕਰ ਜੱਸੀ ਧਨੋਆ ਨੇ ਬਾਖੂਬੀ ਸਟੇਜ ਸੰਚਾਲਨ ਤੇ ਇਲਾਵਾ ਵੱਡੀ ਗਿਣਤੀ ਵਿਚ ਪੁੱਜੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਿਆਲਟਰ ਜਤਿੰਦਰਪਾਲ ਰੰਧਾਵਾ ਨੇ ਜੱਸੀ ਧਨੋਆ ਦੇ ਸਹਿਯੋਗ ਨਾਲ ਚਾਹ-ਪਾਣੀ ਦਾ ਪ੍ਰਬੰਧ ਬਾਖੂਬੀ ਕੀਤਾ। ਇਸ ਮੌਕੇ ਡਾਕਟਰ ਨਰਿੰਦਰ ਗਰਚਾ , ਕੰਨਵਰਦੀਪ ਸਿੰਘ ਵਾਲੀਆ, ਬਲਜਿੰਦਰ ਸਰਾ ਰਾਜਵੀਰ ਸਿੰਘ ਸਮੇਤ ਬਹੁਤ ਸਾਰੇ ਰਿਆਲਟਰ ਤੇ ਸ਼ਹਿਰੀ ਹਾਜ਼ਰ ਸਨ।