ਜਿਵੇਂ ਹੀ ਧਮਾਕੇ ਹੋਏ, ਕਈ ਇਲਾਕਿਆਂ ‘ਚ ਬਿਜਲੀ ਚਲੀ ਗਈ ਅਤੇ ਹਨ੍ਹੇਰਾ ਛਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਕ ਮਿਜ਼ਾਈਲ ਬੀੜ ਤਲਾਬ ਬਸਤੀ ਨੰਬਰ-4 ‘ਚ, ਦੂਜੀ ਲਾਲ ਸਿੰਘ ਬਸਤੀ ਵਿੱਚ ਅਤੇ ਤੀਜੀ ਪਿੰਡ ਤੁੰਗਾਵਾਲੀ ਵਿੱਚ ਡਿੱਗੀ। ਹਾਲਾਂਕਿ ਇਹ ਬੰਬ ਖੇਤਾਂ ‘ਚ ਡਿੱਗਣ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਇਹ ਧਮਾਕੇ ਇੰਨੇ ਜ਼ੋਰਦਾਰ ਸਨ ਕਿ ਨੇੜਲੇ ਘਰਾਂ ਦੀਆਂ ਖਿੜਕੀਆਂ ਅਤੇ ਕੱਚ ਕੰਬਣ ਲੱਗ ਪਏ। ਕਈ ਲੋਕ ਡਰ ਦੇ ਕਾਰਨ ਆਪਣੇ ਘਰਾਂ ਦੀ ਬੱਤੀਆਂ ਬੰਦ ਕਰਕੇ ਬਾਹਰ ਨਿਕਲ ਆਏ।ਕੁੱਝ ਸਮੇਂ ਲਈ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਦਾ ਦੌਰ ਚੱਲਿਆ। ਲੋਕਾਂ ਨੇ ਸਾਇਰਨਾਂ ਦੀਆਂ ਆਵਾਜ਼ਾਂ ਵੀ ਸੁਣੀਆਂ ਪਰ ਹਾਲਾਤ ਕਾਬੂ ’ਚ ਆਉਣ ਤੋਂ ਬਾਅਦ ਲੋਕ ਹੌਲੀ-ਹੌਲੀ ਆਪਣੇ ਘਰਾਂ ਨੂੰ ਵਾਪਸ ਪਰਤ ਗਏ। ਫਿਲਹਾਲ ਸੁਰੱਖਿਆ ਏਜੰਸੀਆਂ ਘਟਨਾ ਦੇ ਸਥਾਨਾਂ ਦੀ ਜਾਂਚ ’ਚ ਜੁੱਟ ਗਈਆਂ ਹਨ ਅਤੇ ਮਲਬੇ ਤੋਂ ਮਿਲੇ ਮਿਜ਼ਾਈਲਾਂ ਦੇ ਟੁਕੜਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਬਠਿੰਡਾ ਦੇ ਪਿੰਡਾਂ ‘ਚ ਮਿਲੇ ਮਿਜ਼ਾਈਲਾਂ ਦੇ ਟੁਕੜੇ
