#PUNJAB

ਬਠਿੰਡਾ ‘ਚ ਅੱਗ ਲੱਗਣ ਕਾਰਨ ਦਰਜਨ ਤੋਂ ਵੱਧ ਝੁੱਗੀਆਂ ਸੜੀਆਂ; ਦੋ ਬੱਚੀਆਂ ਦੀ ਮੌਤ

ਬਠਿੰਡਾ, 23 ਅਪ੍ਰੈਲ (ਪੰਜਾਬ ਮੇਲ)- ਇਥੋਂ ਦੇ ਜਨਤਾ ਨਗਰ ਦੇ ਸਾਹਮਣੇ ਨਹਿਰ ਵਾਲੇ ਪਾਸੇ ਬਣੀ ਉੜੀਆ ਕਲੋਨੀ ਵਿਚ ਅੱਜ ਸਵੇਰੇ 5 ਵਜੇ ਦੇ ਅੱਗ ਲੱਗ ਗਈ। ਫ਼ਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ 5.43 ਵਜੇ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਉੜੀਆ ਕਲੋਨੀ ਵਿਚ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਸਬ ਫਾਇਰ ਅਫਸਰ ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਚਾਰ ਟੈਂਡਰ ਮੌਕੇ ‘ਤੇ ਪੁੱਜੇ। ਇਸ ਦੁਰਘਟਨਾ ਵਿਚ ਦੋ ਬੱਚੀਆਂ 6 ਸਾਲਾ ਸੰਜਣੀ ਕੁਮਾਰੀ ਤੇ 9 ਸਾਲਾ ਪ੍ਰਿਆ ਦੀ ਮੌਤ ਹੋ ਗਈ। ਕੁਝ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਵਿਚ ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ।