#PUNJAB

ਪੰਜਾਬ ਤੇ ਹਰਿਆਣਾ ’ਚ ਠੰਢ ਤੇ ਸੰਘਣੀ ਧੁੰਦ ਦਾ ਜ਼ੋਰ, ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ

ਚੰਡੀਗੜ੍ਹ, 119 ਜਨਵਰੀ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਜਾਰੀ ਹੈ ਅਤੇ ਅੱਜ ਦੋਵਾਂ ਸੂਬਿਆਂ ਵਿੱਚ ਬਠਿੰਡਾ ਤੇ ਸਿਰਸਾ ਸਭ ਤੋਂ ਠੰਢੇ ਰਹੇ। ਪੰਜਾਬ ਦੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੇ ਕਈ ਹੋਰ ਹਿੱਸੇ ਵੀ ਠੰਢ ਦੀ ਲਪੇਟ ਵਿੱਚ ਹਨ ਅਤੇ ਸਵੇਰ ਵੇਲੇ ਸੰਘਣੀ ਧੁੰਦ ਛਾਈ ਰਹੀ। ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 6.8, ਫਰੀਦਕੋਟ ’ਚ 5, ਗੁਰਦਾਸਪੁਰ ’ਚ 5, ਲੁਧਿਆਣਾ ’ਚ 6.8 ਅਤੇ ਪਟਿਆਲਾ ਵਿੱਚ 7.7 ਡਿਗਰੀ ਸੈਲਸੀਅਸ ਰਿਹਾ।