#AMERICA

ਪੰਜਾਬੀ ਸਾਹਿਤ ਸਭਾ California ਦੀ ਮਹੀਨਾਵਾਰ ਮੀਟਿੰਗ 28 ਜਨਵਰੀ ਨੂੰ

ਸੈਕਰਾਮੈਂਟੋ, 24 ਜਨਵਰੀ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ 28 ਜਨਵਰੀ, ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਹੋਵੇਗੀ। ਇਹ ਮੀਟਿੰਗ ਗੁਰਦੁਆਰਾ ਸੰਤ ਸਾਗਰ, 1541 Jessie Ave., Sacramento, CA 95838 ਵਿਖੇ ਹੋਵੇਗੀ। ਮੀਟਿੰਗ ਦੌਰਾਨ ਸਾਹਿਤਕਾਰ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ਅਤੇ ਕੁੱਝ ਹੋਰ ਜ਼ਰੂਰੀ ਮਸਲਿਆਂ ‘ਤੇ ਵਿਚਾਰ-ਵਟਾਂਦਰੇ ਹੋਣਗੇ। ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। ਜੇ ਹੋ ਸਕੇ, ਤਾਂ ਆਪਣੇ ਨਾਲ ਆਪਣੇ ਕਿਸੇ ਸਾਥੀ ਨੂੰ ਵੀ ਜ਼ਰੂਰ ਲੈ ਕੇ ਆਓ ਜੀ।