-ਪੰਜਾਬ ‘ਚ ਫਿਰ ਹੋਇਆ ਬਲੈਕਆਊਟ
ਚੰਡੀਗੜ੍ਹ, 10 ਮਈ (ਪੰਜਾਬ ਮੇਲ)- ਪੰਜਾਬ ਤੋਂ ਵੱਡੀ ਖ਼ਬਰ ਆ ਰਹੀ ਹੈ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਫਿਰ ਬਾਜ਼ ਨਹੀਂ ਆਇਆ ਅਤੇ ਜੰਗਬੰਦੀ ਦੇ 3 ਘੰਟਿਆਂ ਬਾਅਦ ਹੀ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਤੋਂ ਬਾਅਦ ਪਠਾਨਕੋਟ ਅਤੇ ਗੁਰਦਾਸਪੁਰ ਵਿਚ ਫਿਰ ਤੋਂ ਖਤਰੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਹਨ। ਕੁਝ ਸਮਾਂ ਪਹਿਲਾਂ ਪਠਾਨਕੋਟ ਦੇ ਆਲੇ-ਦੁਆਲੇ ਪਾਕਿਸਤਾਨੀ ਡਰੋਨ ਦੇਖੇ ਗਏ ਸਨ, ਜਿਸ ਤੋਂ ਬਾਅਦ ਬਲੈਕਆਊਟ ਲਗਾ ਦਿੱਤਾ ਗਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਧਮਾਕੇ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਹੈ ਪਰ ਹਵਾਈ ਹਮਲੇ ਦੇ ਅਲਰਟ ਸਾਇਰਨ ਚਾਲੂ ਕਰ ਦਿੱਤੇ ਗਏ ਹਨ।
-ਸੰਗਰੂਰ ਅਤੇ ਬਰਨਾਲਾ ਵਿਚ ਬਿਜਲੀ ਦੋ ਘੰਟੇ, ਯਾਨੀ ਰਾਤ 9 ਤੋਂ 11 ਵਜੇ ਤੱਕ ਬੰਦ ਰਹੇਗੀ। ਮੋਗਾ ਅਤੇ ਮੁਕਤਸਰ ਵਿਚ ਬਲੈਕਆਊਟ।
ਬਰਨਾਲਾ ਅਤੇ ਸੰਗਰੂਰ ਵਿਚ ਵੀ ਬਲੈਕਆਊਟ ਲਗਾਇਆ ਗਿਆ ਹੈ। ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਪਠਾਨਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ, ਗੁਰਦਾਸਪੁਰ ਵਿਚ ਬਲੈਕਆਊਟ।
ਪਾਕਿਸਤਾਨ ਦੀ ਨਾਪਾਕ ਹਰਕਤ: ਸੀਜ਼ਫਾਇਰ ਦਾ ਕੀਤਾ ਉਲੰਘਣ
