#EUROPE

ਨਿਕਾਰਾਗੁਆ ਦੀ ਸ਼ੇਨਿਸ ਪਲਾਸਿਓਸ ਬਣੀ ‘ਮਿਸ ਯੂਨੀਵਰਸ 2023’

-ਮਿਸ ਥਾਈਲੈਂਡ ਐਨਟੋਨੀਆ ਪੋਰਸਿਲਡ ਪਹਿਲੀ ਰਨਰ-ਅਪ ਤੇ ਮਿਸ ਆਸਟਰੇਲੀਆ ਮੋਰਿਆ ਵਿਲਸਨ ਦੂਜੀ ਰਨਰਅਪ ਰਹੀ
ਨਵੀਂ ਦਿੱਲੀ, 21 ਨਵੰਬਰ (ਪੰਜਾਬ ਮੇਲ)- ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਦੀ ਸ਼ੇਨਿਸ ਪਲਾਸਿਓਸ ਨੇ ਮਿਸ ਯੂਨੀਵਰਸ 2023 ਦਾ ਖ਼ਿਫਾਬ ਜਿੱਤ ਲਿਆ ਹੈ। ਇਸ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਵਿਚ ਨਿਕਾਰਾਗੁਆ ਦੀ ਇਹ ਪਹਿਲੀ ਜਿੱਤ ਹੈ। ਮਿਸ ਯੂਨੀਵਰਸ ਮੁਕਾਬਲੇ ਦਾ 75ਵਾਂ ਐਡੀਸ਼ਨ ਸ਼ਨਿੱਚਰਵਾਰ ਦੀ ਰਾਤ ਨੂੰ ਅਲ ਸਾਲਵਾਡੋਰ ਦੇ ਸੈਨ ਸਾਲਵਾਡੋਰ ਵਿਚ ਜੋਸ ਅਡੋਲਫੋ ਪਿਨੇਡਾ ਐਰੀਨਾ ਵਿਚ ਕਰਵਾਇਆ ਗਿਆ ਸੀ। ਇਸ ਮੁਕਾਬਲੇ ਵਿਚ ਮਿਸ ਥਾਈਲੈਂਡ ਐਨਟੋਨੀਆ ਪੋਰਸਿਲਡ ਪਹਿਲੀ ਰਨਰ-ਅਪ ਤੇ ਮਿਸ ਆਸਟਰੇਲੀਆ ਮੋਰਿਆ ਵਿਲਸਨ ਦੂਜੀ ਰਨਰ-ਅਪ ਰਹੀ।