#CANADA

ਦਵਿੰਦਰ ਸਿੰਘ ਮਾਂਗਟ ਦੀ ਪੁਸਤਕ ‘ਓਰੀਜਨ ਆਫ ਦਿ ਸਿੰਘ ਸਭਾ ਮੂਵਮੈਂਟ ਐਂਡ ਇਟਸ ਲੀਗੇਸੀ’ ਰਿਲੀਜ਼

ਸਰੀ, 19 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਸਾਲ 2024 ਦੀ ਪਹਿਲੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਦਵਿੰਦਰ ਸਿੰਘ ਮਾਂਗਟਮੋਤਾ ਸਿੰਘ ਝੀਤਾ ਅਤੇ ਦਰਸ਼ਨ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਦਵਿੰਦਰ ਸਿੰਘ ਮਾਂਗਟ ਦੀ ਅੰਗ੍ਰੇਜ਼ੀ ਪੁਸਤਕ Origin of the Singh Sabha Movement and it’s legacy ਲੋਕ ਅਰਪਣ ਕੀਤੀ ਗਈ।  

ਪੁਸਤਕ ਬਾਰੇ ਪ੍ਰਿਤਪਾਲ ਗਿੱਲਡਾ. ਪ੍ਰਿਥੀਪਾਲ ਸੋਹੀਪ੍ਰੋ. ਕਸ਼ਮੀਰਾ ਸਿੰਘ ਗਿੱਲ, ਪੂਰਨ ਸਿੰਘ, ਦਵਿੰਦਰ  ਬੈਨੀਪਾਲ, ਹਰਿੰਦਰ ਕੌਰ ਸੋਹੀ, ਪ੍ਰੇਮ ਸਿੰਘ ਬਿਨਿੰਗ ਨੇ ਪਰਚੇ। ਲੇਖਕ ਦਵਿੰਦਰ ਸਿੰਘ ਮਾਂਗਟ ਨੇ ਆਪਣੀ ਪੁਸਤਕ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਪੁਸਤਕ ਰਿਲੀਜ਼ ਕਰਨ ਦੀ ਰਸਮੀ ਕਾਰਵਾਈ ਉਪਰੰਤ ਲੇਖਕ ਅਤੇ ਉਸ ਦੀ ਪਤਨੀ ਨੂੰ ਸਭਾ ਵੱਲੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ।

ਇਸ ਮੌਕੇ ਪੰਜਾਬੀ ਸਾਹਿਤ ਸਭਾ ਸਿਆਟਲ ਦੇ ਪ੍ਰਧਾਨ ਬਲਿਹਾਰ ਸਿੰਘ ਲੇਲ੍ਹ, ਹਰਚੰਦ ਸਿੰਘ ਗਿੱਲ, ਇੰਦਰਪਾਲ ਸਿੰਘ ਸੰਧੂ, ਮਾਸਟਰ ਅਮਰੀਕ ਸਿੰਘ ਲੇਲ੍ਹ, ਅਮਰੀਕ ਪਲਾਹੀਹਰਪਾਲ ਸਿੰਘ ਬਰਾੜਇੰਦਰਜੀਤ ਸਿੰਘ ਧਾਮੀ ਕਵਿੰਦਰ ਚਾਂਦ, ਚਰਨ ਸਿੰਘ, ਪ੍ਰੇਮ ਸਿੰਘ ਬਿਨਿੰਗ, ਕੁਲਦੀਪ ਗਿੱਲ, ਨਰਿੰਦਰ ਬਾਹੀਆ, ਪ੍ਰੋ. ਦਵਿੰਦਰ ਪਾਲ ਕੌਰਡਾ. ਲਖਵਿੰਦਰ ਸਿੰਘ, ਮਨਜੀਤ ਸਿੰਘ ਮੱਲ੍ਹਾ, ਰੂਪਿੰਦਰ ਸਿੰਘ, ਸੁਰਜੀਤ ਸਿੰਘ ਪੰਧੇਰ, ਗੁਰਮੀਤ ਸਿੰਘ ਕਾਲਕਟ, ਕਮਲਜੀਤ ਸਿੰਘ ਜੌਹਲਜਸਬੀਰ ਕੌਰ, ਰਮੇਸ਼ ਕੌਰ ਸਹੋਤਾ, ਗੁਰਦੀਪ ਕੌਰ ਹੰਸ ਰਾਓ, ਖੁਸ਼ਵੰਤ ਕੌਰ ਗਿੱਲ, ਗੁਰਮੀਤ ਸਿੰਘ ਗਿੱਲ, ਸੁਰਜੀਤ ਸਿੰਘ ਬਾਠ, ਧਰਮਪਾਲ ਸਿੰਘ, ਕਸ਼ਮੀਰ ਸਿੰਘ ਉਪਲ, ਗੁਰਦਰਸ਼ਨ ਸਿੰਘ ਤਤਲਾ, ਅਜੀਤ ਸਿੰਘਗੁਰਦਿਆਲ ਸਿੰਘਨਰਿੰਦਰ ਸਿੰਘ ਪੰਨੂ, ਬਲਬੀਰ ਸਿੰਘ ਸੰਘਾਸਵਿੰਦਰ ਸਿੰਘ ਪੰਨੂ, ਪਰਮਿੰਦਰ ਕੌਰ ਸਵੈਚ, ਦਵਿੰਦਰ ਕੌਰ ਸਹੋਤਾ, ਜਸਵੰਤ ਸਿੰਘ, ਮਲਕੀਤ ਸਿੰਘ ਖੰਗੂੜਾ, ਦਇਆ ਕੌਰ, ਲਖਵਿੰਦਰ ਸਿੰਘ, ਦਵਿੰਦਰ ਕੌਰ, ਗੁਰਪ੍ਰੀਤ ਸਿੰਘ, ਪਰਵੀਨ ਕੌਰ, ਅਮਰਜੀਤ ਕੌਰ ਮਾਂਗਟ, ਮੋਹਨ ਸਿੰਘ ਸਹੋਤਾ, ਜਸਕੀਰਤ ਸਹੋਤਾ, ਜਸਪ੍ਰੀਤ ਹੰਸ ਰਾਓ ਸ਼ਾਮਿਲ ਹੋਏ। ਹਾਜਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਯਾਦ ਨੂੰ ਸਮਰਪਿਤ ਕੀਤੀ ਇਸ ਮੀਟਿੰਗ ਵਿਚ ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਕ ਸ਼ੋਕ ਮਤੇ ਰਾਹੀਂ ਕਾਮਰੇਡ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਕਾਮਰੇਡ ਹਰਬੰਸ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਦਰਸ਼ਨ ਸੰਘਾ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ।