#AMERICA

ਤੀਜੀ ਵਾਰ ਚੋਣ ਲੜਨ ਦਾ ਕੋਈ ਵੀ ਇਰਾਦਾ ਨਹੀਂ : ਡੋਨਾਲਡ ਟਰੰਪ

ਵਾਸ਼ਿੰਗਟਨ, 5 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਮਰੀਕੀ ਰਾਸ਼ਟਰਪਤੀ ਦੇ ਵਜੋਂ ਤੀਜੀ ਵਾਰ ਚੋਣ ਲੜਨ ਦਾ ਕੋਈ ਵੀ ਇਰਾਦਾ ਨਹੀਂ ਹੈ। ਐੱਨ.ਬੀ.ਸੀ. ਨਿਊਜ਼ ਦੇ ਨਾਲ ਇੱਕ ਇੰਟਰਵਿਊ ਵਿਚ ਉਸਨੇ ਕਿਹਾ ਕਿ ਉਸਨੇ ਇਸ ਬਾਰੇ ਨਹੀਂ ਸੋਚਿਆ ਸੀ। ਉਸਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਅਗਲੇ ਚਾਰ ਸਾਲ ਮੇਰੇ ਰਾਜ ਲੋਕਾਂ ਲਈ ਅੱਛੇ ਦਿਨ ਹੋਣਗੇ। ਟਰੰਪ ਨੇ ਕਿਹਾ ਕਿ ਉਹ ਉਨ੍ਹਾਂ ਨਤੀਜਿਆਂ ਨੂੰ ਇੱਕ ਆਪਣੀ ਮਹਾਨ ਰਿਪਬਲਿਕਨ ਪਾਰਟੀ ਨੂੰ ਸੌਂਪਣਾ ਚਾਹੁੰਦਾ ਹੈ।