ਐਡਮਿੰਟਨ, 23 ਜੂਨ (ਬਲਵਿੰਦਰ ਬਾਲਮ/ਪੰਜਾਬ ਮੇਲ)- ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਕੈਨੇਡਾ) ਦੇ ਬਾਨੀ, ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਡਾ. ਦਲਬੀਰ ਸਿੰਘ ਕਥੂਰੀਆ ਜੀ ਦੇ ਸਤਿਕਾਰਯੋਗ ਮਾਤਾ ਜੀ, ਸਰਦਾਰਨੀ ਪ੍ਰੀਤਮ ਕੌਰ ਸੁਪਤਨੀ ਸ. ਸੁਬੇਗ ਸਿੰਘ ਕਥੂਰੀਆ ਜੀ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖ਼ਬਰ ਨੇ ਪੰਜਾਬੀ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਜਗਤ ਨੂੰ ਗਹਿਰੇ ਸੋਗ ਵਿਚ ਡੁੱਬੋ ਦਿੱਤਾ ਹੈ।
ਮਾਤਾ ਪ੍ਰੀਤਮ ਕੌਰ ਜੀ ਇੱਕ ਧਾਰਮਿਕ, ਸੇਵਾਭਾਵੀ ਅਤੇ ਉੱਚ ਆਦਰਸ਼ਾਂ ਵਾਲੀ ਮਹਾਨ ਸ਼ਖ਼ਸੀਅਤ ਸਨ। ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਹਮੇਸ਼ਾ ਪਰਿਵਾਰ ਅਤੇ ਸਮਾਜ ਨੂੰ ਸੱਚਾਈ, ਮਿਹਨਤ, ਇਮਾਨਦਾਰੀ ਅਤੇ ਪ੍ਰਭੂ ਭਗਤੀ ਦਾ ਰਾਹ ਦਿਖਾਇਆ। ਉਨ੍ਹਾਂ ਦੀ ਸੋਚ ਅਤੇ ਸੰਸਕਾਰਾਂ ਨੇ ਹੀ ਡਾ. ਦਲਬੀਰ ਸਿੰਘ ਕਥੂਰੀਆ ਵਰਗੇ ਸਮਾਜ ਸੇਵਾ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਲਈ ਸਮਰਪਿਤ ਵਿਅਕਤੀ ਨੂੰ ਘੜਨ ਵਿਚ ਅਹਿਮ ਭੂਮਿਕਾ ਨਿਭਾਈ।
ਇਸ ਦੁੱਖ ਦੀ ਘੜੀ ਵਿਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਐਡਮਿੰਟਨ ਇਕਾਈ ਵਲੋਂ ਕਥੂਰੀਆ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਦਲਬੀਰ ਸਿੰਘ ਰਿਆੜ, ਬਲਵਿੰਦਰ ਸਿੰਘ ਬਾਲਮ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਸਤਨਾਮ ਸਿੰਘ, ਪਾਰਸ, ਨਰਿੰਦਰ ਸਿੰਘ, ਮੈਡਮ ਬਖਸ਼ ਸੰਘਾ, ਸੁਰਜੀਤ ਕੌਰ ਧਾਲੀਵਾਲ, ਪ੍ਰੋ. ਵਿਨੈ, ਕਰਨੈਲ ਸਿੰਘ ਪਰਮਾਰ ਅਤੇ ਜਸਵੀਰ ਸਿੰਘ ਸੰਘਾ ਆਦਿ ਸ਼ਾਮਲ ਹਨ।
ਡਾ. ਦਲਬੀਰ ਸਿੰਘ ਕਥੂਰੀਆ ਜੀ ਨੂੰ ਸਦਮਾ; ਮਾਤਾ ਦਾ ਦਿਹਾਂਤ

