#AMERICA

ਟੈਕਸਾਸ ’ਚ ਹੋਈ ਗੋਲੀਬਾਰੀ ਵਿਚ ਇਕ 10 ਸਾਲ ਦੇ ਬੱਚੇ ਦੀ ਮੌਤ; 4 ਹੋਰ ਜ਼ਖਮੀ

ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਟੈਕਸਾਸ ’ਚ ਹਿਊਸਟਨ ਨੇੜੇ ਇਕ ਮਾਰਕਿਟ ਵਿਚ ਹੋਈ ਗੋਲੀਬਾਰੀ ਵਿਚ ਇਕ 10 ਸਾਲਾਂ ਦੇ ਲੜਕੇ ਦੀ ਮੌਤ ਹੋਣ ਤੇ 4 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਨੂੰ ਇਸ ਮਾਮਲੇ ਵਿਚ ਇਕ 19 ਸਾਲਾ ਸ਼ੱਕੀ ਵਿਅਕਤੀ ਦੀ ਤਲਾਸ਼ ਹੈ। ਪੀਅਰਲੈਂਡ ਪੁਲਿਸ ਵਿਭਾਗ ਅਨੁਸਾਰ ਸ਼ਾਮ 5.30 ਵਜੇ ਕੋਲ ਦੀ ਫਲੀ ਮਾਰਕਿਟ ’ਚ ਗੋਲੀ ਚੱਲਣ ਦੀ ਸੂਚਨਾ ਮਿਲਣ ’ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ, ਜਿਨ੍ਹਾਂ ਨੂੰ 5 ਲੋਕ ਜ਼ਖਮੀ ਹਾਲਤ ਵਿਚ ਮਿਲੇ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨਾਂ ਵਿਚੋਂ ਇਕ 10 ਸਾਲ ਦਾ ਲੜਕਾ ਦਮ ਤੋੜ ਗਿਆ। ਬਾਕੀ ਜ਼ਖਮੀਆਂ ਵਿਚ ਇਕ 14 ਸਾਲ ਦੀ ਲੜਕੀ, 16 ਸਾਲ ਦਾ ਲੜਕਾ, 18 ਸਾਲ ਦਾ ਇਕ ਬਾਲਗ ਤੇ ਇਕ 37 ਸਾਲ ਦਾ ਵਿਅਕਤੀ ਸ਼ਾਮਲ ਹੈ। ਪੁਲਿਸ ਅਨੁਸਾਰ ਇਸ ਮਾਮਲੇ ਵਿਚ ਇਕ 19 ਸਾਲਾ ਡੇਵਿਡ ਨੇਗਰੇਟ ਨਾਮੀ ਵਿਅਕਤੀ ਦੇ ਸ਼ੱਕੀ ਦੋਸ਼ੀ ਵਜੋਂ ਗਿ੍ਰਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਦੋਸ਼ੀ ਹਥਿਆਰਬੰਦ ਹੈ ਤੇ ਉਹ ਖਤਰਨਾਕ ਹੋ ਸਕਦਾ ਹੈ, ਇਸ ਲਈ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਸ਼ੱਕੀ ਦੀ ਗਿ੍ਰਫਤਾਰੀ ਲਈ ਸੂਹ ਦੇਣ ਵਾਲੇ ਨੂੰ 15000 ਡਾਲਰ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਪੁਲਿਸ ਦਾ ਵਿਸ਼ਵਾਸ ਹੈ ਕਿ ਗੋਲੀ ਚੱਲਣ ਤੋਂ ਪਹਿਲਾਂ ਦੇ ਵਿਅਕਤੀਆਂ ਵਿਚਾਲੇ ਬੋਲ-ਕਬੋਲ ਹੋਇਆ ਸੀ। ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਵਿਚ ਦੋ ਹੈਂਡਗੰਨਾਂ ਦੀ ਵਰਤੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਮਾਰਿਆ ਗਿਆ ਲੜਕਾ, ਜ਼ਖਮੀ 14 ਸਾਲ ਦੀ ਲੜਕੀ ਤੇ¿; ਜ਼ਖਮੀ 37 ਸਾਲ ਦਾ ਵਿਅਕਤੀ ਨਿਰਦੋਸ਼ ਰਾਹਗੀਰ ਹਨ, ਜਦਕਿ 18 ਸਾਲ ਦੇ ਜ਼ਖਮੀ ਬਾਲਗ ਨੂੰ ਸਬੂਤਾਂ ਨਾਲ ਛੇੜਛਾੜ ਕਰਨ ਤੇ ਪੁਲਿਸ ਨੂੰ ਝੂਠਾ ਬਿਆਨ ਦੇਣ ਦੇ ਦੋਸ਼ਾਂ ਤਹਿਤ ਹਿਰਾਸਤ ਵਿਚ ਲੈ ਲਿਆ ਗਿਆ ਹੈ।