#PUNJAB

ਟਰੱਕ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਕਾਰਨ 5 ਨੌਜਵਾਨਾਂ ਦੀ ਮੌਤ

ਮੁਕੇਰੀਆਂ, 27 ਜਨਵਰੀ  (ਪੰਜਾਬ ਮੇਲ)- ਬੀਤੀ ਰਾਤ ਕਰੀਬ 10.30 ਵਜੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਕਸਬਾ ਉੱਚੀ ਬੱਸੀ ਕੋਲ ਸੜਕ ਹਾਦਸੇ ਵਿੱਚ ਕਾਰ ਸਵਾਰ 5 ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਗੰਭੀਰ ਜ਼ਖਮੀ ਟਰੱਕ ਚਾਲਕ ਹਸਪਤਾਲ ਵਿੱਚ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਸੜ ਗਈ ਅਤੇ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਕਾਰ ਸਵਾਰਾਂ ਦੀ ਪਛਾਣ ਜਲੰਧਰ ਦੇ ਵਸਨੀਕਾਂ ਵਜੋਂ ਹੋਈ ਹੈ, ਜਿਹੜੇ ਪਠਾਨਕੋਟ ਤੋਂ ਵਾਪਸ ਜਲੰਧਰ ਨੂੰ ਆ ਰਹੇ ਸਨ।