ਵਾਸ਼ਿੰਗਟਨ, 16 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਨਸਿਲਵੇਨੀਆ ਸੂਬੇ ਦੀ ਇੱਕ ਰੈਲੀ ਵਿਚ ਹੋਏ ਦਰਦਨਾਕ ਹੱਤਿਆ ਦੀ ਕੋਸ਼ਿਸ਼ ਤੋਂ ਪ੍ਰਭਾਵਿਤ ਸਮਰਥਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦਾਨ ਇਕੱਠਾ ਕਰਨ ਲਈ ਇੱਕ ਖਾਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜਿਨ੍ਹਾਂ ਵਿਚ ਇਸ ਸਮਾਗਮ ‘ਚ ਜ਼ਖਮੀ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਅਤੇ ਠੀਕ ਹੋਣ ਵਾਲਿਆਂ ਨੂੰ ਫੰਡ ਦਿੱਤੇ ਜਾਣਗੇ। ਇਸ ਹਾਈ-ਪ੍ਰੋਫਾਈਲ ਫੰਡਰੇਜ਼ਰ ਨੇ ਹਮਲੇ ਦੇ ਪੀੜਤਾਂ ਲਈ ਪਹਿਲਾਂ ਹੀ ਲਗਭਗ 4 ਮਿਲੀਅਨ ਡਾਲਰ ਦੇ ਕਰੀਬ ਇਕੱਠੇ ਕੀਤੇ ਹਨ। ਜਿਨ੍ਹਾਂ ਵਿਚ ਪ੍ਰਸਿੱਧ ਦਾਨੀਆਂ ਵਿਚ ਡਾਨਾ ਵ੍ਹਾਈਟ ਅਤੇ ਕਿਡ ਰੌਕ ਦੇ ਨਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ। ਇਸ ਫੰਡਰੇਜ਼ਰ ਦਾ ਆਯੋਜਨ ਟਰੰਪ ਦੇ ਚੋਟੀ ਦੇ ਵਿੱਤ ਵਿਅਕਤੀ ਮੈਰੀਡੀਥ À. ਰੂਰਕੇ ਦੁਆਰਾ ਕੀਤਾ ਗਿਆ ਸੀ ਅਤੇ ਇਸ ਦਾ ਉਦੇਸ਼ ਘਟਨਾ ਵਿਚ ”ਜ਼ਖਮੀ ਜਾਂ ਮਾਰੇ ਗਏ” ਲੋਕਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ, ਜਿਸ ਵਿਚ ਅਸਲ ਟੀਚਾ 1 ਮਿਲੀਅਨ ਡਾਲਰ ਦਾ ਸੀ, ਪਰ 52,000 ਤੋਂ ਵੱਧ ਦਾਨੀਆਂ ਤੋਂ ਇਲਾਵਾ ਕੁੱਲ 4 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਗਏ ਹਨ। ਇਸ ਰੈਲੀ ਵਿਚ ਇੱਕ ਵਿਅਕਤੀ, ਕੋਰੀ ਕੰਪੇਰੇਟੋਰ, ਇੱਕ ਫਾਇਰਫਾਈਟਰ ਅਤੇ ਟਰੰਪ ਸਮਰਥਕ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਜਿਨ੍ਹਾਂ ਦੀ ਉਮਰ ਕਰੀਬ 57 ਅਤੇ 74 ਸਾਲ ਦੇ ਕਰੀਬ ਹੈ। ਇਹ ਦੋ ਜ਼ਖਮੀ ਵਿਅਕਤੀਆਂ ਦੀ ਹਾਲਤ ਹੁਣ ਸਥਿਰ ਹੈ ਅਤੇ ਖ਼ਤਰੇ ਤੋਂ ਬਾਹਰ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇੱਕ ਬੰਦੂਕਧਾਰੀ ਨੇ ਛੱਤ ਤੋਂ ਏ.ਆਰ.-15 ਸਟਾਈਲ ਰਾਈਫਲ ਦੇ ਨਾਲ ਗੋਲੀਬਾਰੀ ਕੀਤੀ ਸੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਜੇ ਕੰਨ ‘ਤੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋਣ ਤੋਂ ਬਾਅਦ ਠੀਕ ਹੋ ਰਹੇ ਹਨ। ਬੰਦੂਕਧਾਰੀ, ਜਿਸ ਦੀ ਉਮਰ 20 ਸਾਲ ਸੀ ਅਤੇ ਉਸ ਦਾ ਨਾਂ ਥਾਮਸ ਮੈਥਿਊ ਕਰੂਕਸ ਸੀ, ਜਿਸ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਉਸ ਸਮੇਂ ਹੀ ਮਾਰਿਆ ਗਿਆ ਸੀ। ਇਸ ਚੋਟੀ ਦੇ ਦਾਨ ਕਰਨ ਵਾਲਿਆਂ ਵਿਚ ਹੈਰੀਟੇਜ ਫਾਊਂਡੇਸ਼ਨ, ਅਮਰੀਕਨ ਹਾਰਟਫੋਰਡ ਗੋਲਡ, ਯੂ.ਐੱਫ.ਸੀ. ਸੀ.ਈ.ਓ. ਡਾਨਾ ਵ੍ਹਾਈਟ, ਅਤੇ ਗਾਇਕ ਕਿਡ ਰੌਕ ਸਮੇਤ ਹਰੇਕ ਤੋਂ 50,000 ਡਾਲਰ ਦੀ ਰਾਸ਼ੀ ਸ਼ਾਮਲ ਹੈ। ਹੋਰ ਮਹੱਤਵਪੂਰਨ ਯੋਗਦਾਨਾਂ ਵਿਚ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਤੋਂ 30,000 ਹਜ਼ਾਰ ਸਕਾਰਮੁਚੀ ਪਰਿਵਾਰ ਤੋਂ 25,000 ਹਜ਼ਾਰ ਅਤੇ ਬੇਨ ਸ਼ਾਪੀਰੋ ਤੋਂ 15,000 ਹਜ਼ਾਰ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ।