ਕਿਹਾ: ਆਉਣ ਵਾਲਾ ਹੈ ਭਿਆਨਕ ਭੂਚਾਲ
ਵਾਸ਼ਿੰਗਟਨ, 18 ਜਨਵਰੀ (ਪੰਜਾਬ ਮੇਲ)- ਬਾਬਾ ਵੇਂਗਾ ਤੋਂ ਬਾਅਦ ਇਕ ਹੋਰ ਸ਼ਖਸ ਦੀ ਭਵਿੱਖਬਾਣੀ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ। ਇਸ ਸ਼ਖਸ ਦਾ ਨਾਮ ਬ੍ਰੈਂਡਨ ਡੇਲ ਬਿਗਸ ਹੈ, ਜੋ ਕਿ ਅਮਰੀਕਾ ਦੇ ਓਕਲਾਹੋਮਾ ਰਾਜ ਵਿਚ ਸਥਿਤ ਇੱਕ ਚਰਚ ਵਿਚ ਪਾਦਰੀ ਹੈ। ਬਿਗਸ ਕੁਝ ਸਮਾਂ ਪਹਿਲਾਂ ਉਦੋਂ ਖ਼ਬਰਾਂ ਵਿਚ ਆਇਆ ਸੀ, ਜਦੋਂ ਉਸ ਨੇ ਡੋਨਾਲਡ ਟਰੰਪ ਨੂੰ ਮਾਰਨ ਦੀ ਕੋਸ਼ਿਸ਼ ਦੀ ਸਹੀ ਭਵਿੱਖਬਾਣੀ ਕੀਤੀ ਸੀ। ਇੱਥੇ ਤੁਹਾਨੂੰ ਦੱਸ ਦੇਈਏ ਕਿ ਬਿਗਸ ਦੀ ਭਵਿੱਖਬਾਣੀ ਤੋਂ ਲਗਭਗ 3 ਮਹੀਨੇ ਬਾਅਦ ਡੋਨਾਲਡ ਟਰੰਪ ‘ਤੇ ਇੱਕ ਘਾਤਕ ਹਮਲਾ ਹੋਇਆ ਸੀ। ਹਾਲਾਂਕਿ ਇਸ ਹਮਲੇ ਵਿਚ ਉਨ੍ਹਾਂ ਦੀ ਜਾਨ ਬਚ ਗਈ ਸੀ। ਹੁਣ ਬਾਬਾ ਬਿਗਸ ਨੇ ਅਜਿਹੇ ਭਿਆਨਕ ਭੂਚਾਲ ਦੀ ਚੇਤਾਵਨੀ ਦਿੱਤੀ ਹੈ, ਜੋ ਸ਼ਾਇਦ ਮਨੁੱਖੀ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।
ਬਿਗਸ ਦਾ ਕਹਿਣਾ ਹੈ ਕਿ ਉਸ ਨੂੰ ‘ਪਰਮਾਤਮਾ ਨੇ ਦਰਸ਼ਨ ਦਿੱਤੇ’। ਉਸ ਨੇ 10 ਤੀਬਰਤਾ ਦਾ ਭੂਚਾਲ ਆਉਂਦਾ ਦੇਖਿਆ। ਉਸ ਦਾ ਦਾਅਵਾ ਹੈ ਕਿ ਇਹ ਭੂਚਾਲ ਇੱਕ ਤਬਾਹੀ ਵਾਂਗ ਹੋਵੇਗਾ, ਜਿਸ ਵਿਚ ਘੱਟੋ-ਘੱਟ 1800 ਲੋਕ ਮਾਰੇ ਜਾਣਗੇ। ਉਸ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਵੱਡਾ ਭੂਚਾਲ ਨਿਊ ਮੈਡ੍ਰਿਡ ਫਾਲਟ ਲਾਈਨ ‘ਤੇ ਆਵੇਗਾ, ਜੋ ਅਮਰੀਕਾ ਦੇ ਮਿਸੂਰੀ, ਅਰਕਾਨਸਾਸ, ਟੈਨੇਸੀ, ਕੈਂਟਕੀ ਅਤੇ ਇਲੀਨੋਇਸ ਵਿਚੋਂ ਲੰਘਦੀ ਹੈ। ਬਿਗਸ ਦੇ ਅਨੁਸਾਰ, ਇਹ ਭੂਚਾਲ ਇੱਕ ਚੇਨ ਰਿਐਕਸ਼ਨ ਸ਼ੁਰੂ ਕਰੇਗਾ, ਜਿਸ ਵਿਚ ਟੈਕਸਾਸ ਦੇ ਟੈਕਸਾਰਕਾਨਾ (ਟੈਕਸਾਸ) ਤੋਂ ਓਕਲਾਹੋਮਾ ਤੱਕ 6.5 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਜਾਣਗੇ। ਭੂਚਾਲ ਇੰਨਾ ਸ਼ਕਤੀਸ਼ਾਲੀ ਹੋਵੇਗਾ ਕਿ ਮਿਸੀਸਿਪੀ ਨਦੀ ਦੀ ਦਿਸ਼ਾ ਬਦਲ ਜਾਵੇਗੀ। ਇਹ ਆਫ਼ਤ ਬਸੰਤ ਰੁੱਤ ਦੌਰਾਨ ਆ ਸਕਦੀ ਹੈ। ਬ੍ਰੈਂਡਨ ਡੇਲ ਬਿਗਸ ਆਪਣੇ ਆਪ ਨੂੰ ਇੱਕ ਈਸਾਈ ‘ਨਬੀ’ ਮੰਨਦਾ ਹੈ। ਓਕਲਾਹੋਮਾ ਦੇ ਰਹਿਣ ਵਾਲੇ ਬਿਗਸ ਦਾ ਆਪਣਾ ਯੂਟਿਊਬ ਚੈਨਲ ਹੈ, ਜਿੱਥੇ ਉਹ ਭਵਿੱਖਬਾਣੀਆਂ ਕਰਦਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਸੇ ਚਰਚ ਦਾ ਮੁਖੀ ਹੈ ਜਾਂ ਨਹੀਂ।
ਟਰੰਪ ‘ਤੇ ਹਮਲੇ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਬਾਬਾ ਬਿਗਸ ਦੀ ਇਕ ਹੋਰ ਚਿਤਾਵਨੀ!
