#EUROPE

ਚੈੱਕ ਗਣਰਾਜ ਦੀ ਰਾਜਧਾਨੀ ਪਰਾਗ ਵਿਚਲੀ University ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ: 14 ਮੌਤਾਂ ਤੇ 25 ਜ਼ਖ਼ਮੀ

ਪਰਾਗ, 22 ਦਸੰਬਰ (ਪੰਜਾਬ ਮੇਲ)- ਚੈੱਕ ਗਣਰਾਜ ਦੀ ਰਾਜਧਾਨੀ ਪਰਾਗ ਵਿਚ ਹਥਿਆਰਬੰਦ ਵਿਦਿਆਰਥੀ ਨੇ ਯੂਨੀਵਰਸਿਟੀ ਵਿਚ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਤੋਂ ਜ਼ਖ਼ਮੀ ਹੋ ਗਏ। ਪਰਾਗ ਪੁਲਿਸ ਨੇ ਕਿਹਾ ਕਿ ਗੋਲੀਬਾਰੀ ਚਾਰਲਸ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਦੀ ਇਮਾਰਤ ਵਿਚ ਹੋਈ ਅਤੇ ਹਮਲਾਵਰ ਵਿਦਿਆਰਥੀ ਸੀ। ਹਮਲਾਵਰ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ, ਉਹ ਵੀ ਹਮਲੇ ਵਿਚ ਮਾਰਿਆ ਗਿਆ।