‘ਅਕਾਲੀ ਦਲ ਵਾਰਿਸ ਪੰਜਾਬ’ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੇ ਪੰਥਕ ਮੁੱਦੇ ਚੁੱਕਣ ‘ਤੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ
ਚੰਡੀਗੜ੍ਹ, 29 ਅਗਸਤ (ਪੰਜਾਬ ਮੇਲ)- ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੁਣ ਪੰਥਕ ਸਿਆਸਤ ‘ਤੇ ਫੋਕਸ ਕਰਨ ਲੱਗੇ ਹਨ। ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਨੇ ਪੰਥਕ ਮੁੱਦੇ ਚੁੱਕਣ ‘ਤੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਸਾਬਕਾ ਮੁੱਖ ਮੰਤਰੀ ਚੰਨੀ ਨੇ ਤਰਸੇਮ ਸਿੰਘ ਵੱਲੋਂ ਕੀਤੀ ਇਸ ਤਾਰੀਫ਼ ਵਾਲੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਵੀ ਸਾਂਝਾ ਕੀਤਾ ਹੈ। ਕਾਂਗਰਸ ‘ਚ ਚੰਨੀ ਦੀ ਪੰਥਕ ਮੁਹਾਂਦਰੇ ਵਾਲੀ ਸਿਆਸਤ ਤੋਂ ਘੁਸਰ-ਮੁਸਰ ਵੀ ਸ਼ੁਰੂ ਹੋ ਗਈ ਹੈ।
ਸੰਸਦ ਮੈਂਬਰ ਚਰਨਜੀਤ ਚੰਨੀ ਨੇ ਪਹਿਲਾਂ ਸੰਸਦ ‘ਚ ਐੱਮ.ਪੀ. ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਦਾ ਮੁੱਦਾ ਚੁੱਕਿਆ ਸੀ। ਉਸ ਵਕਤ ਕਾਂਗਰਸ ਦੇ ਕੌਮੀ ਤਰਜਮਾਨ ਜੈਰਾਮ ਰਮੇਸ਼ ਨੇ ਸਾਫ਼ ਕੀਤਾ ਸੀ ਕਿ ਕਾਂਗਰਸ ਪਾਰਟੀ ਦਾ ਚੰਨੀ ਦੇ ਇਸ ਬਿਆਨ ਨਾਲ ਕੋਈ ਤੁਅੱਲਕ ਨਹੀਂ ਹੈ ਅਤੇ ਇਹ ਚੰਨੀ ਦੇ ਨਿੱਜੀ ਵਿਚਾਰ ਹਨ।
ਥੋੜ੍ਹੇ ਦਿਨ ਪਹਿਲਾਂ ਚੰਨੀ ਨੇ ਸੱਜਣ ਕੁਮਾਰ ਖ਼ਿਲਾਫ਼ ਵੀਡੀਓ ਜਾਰੀ ਕੀਤੀ ਸੀ। ਚੰਨੀ ਨੇ ਸੱਜਣ ਕੁਮਾਰ ਨੂੰ ‘ਸਿੱਖਾਂ ਦਾ ਕਾਤਲ ਅਤੇ ਇਨਸਾਨੀਅਤ ਦਾ ਗੱਦਾਰ’ ਕਰਾਰ ਦਿੱਤਾ ਸੀ। ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਪੰਜਾਬ ਦੌਰੇ ਦੌਰਾਨ ਲਏ ਸਟੈਂਡ ਅਤੇ ਸੱਜਣ ਕੁਮਾਰ ਖ਼ਿਲਾਫ਼ ਲਏ ਪੈਂਤੜੇ ਦੇ ਮਾਮਲੇ ‘ਤੇ ਚੰਨੀ ਦੀ ਤਾਰੀਫ਼ ਕੀਤੀ ਸੀ। ਇਹ ਤਾਰੀਫ਼ ਵਾਲੀ ਵੀਡੀਓ ਸਾਂਝੀ ਕਰਦਿਆਂ ਚੰਨੀ ਨੇ ਤਰਸੇਮ ਸਿੰਘ ਦਾ ਧੰਨਵਾਦ ਵੀ ਕੀਤਾ ਹੈ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਮੁਹਾਜ਼ ‘ਤੇ ਠਿੱਬੀ ਲਾਉਣ ਲਈ ਪੰਥਕ ਏਜੰਡੇ ‘ਤੇ ਕੰਮ ਕੀਤਾ ਸੀ। ਗਿਆਨੀ ਜ਼ੈਲ ਸਿੰਘ ਨੇ ਬਤੌਰ ਮੁੱਖ ਮੰਤਰੀ ਪੰਜਾਬ ‘ਚ ਪੰਥਕ ਸਿਆਸਤ ਵੱਲ ਮੋੜਾ ਕੱਟਿਆ ਸੀ। ਪਤਾ ਲੱਗਿਆ ਹੈ ਕਿ ਚਰਨਜੀਤ ਚੰਨੀ ਵੀ ਹੁਣ ਬਤੌਰ ਸਿੱਖ ਇਨ੍ਹਾਂ ਪੰਥਕ ਮੁੱਦਿਆਂ ‘ਤੇ ਖੁੱਲ੍ਹ ਕੇ ਬੋਲਣ ਲੱਗੇ ਹਨ।
ਚਰਨਜੀਤ ਚੰਨੀ ਵੱਲੋਂ ਹੁਣ ਪੰਥਕ ਸਿਆਸਤ ‘ਤੇ ਫੋਕਸ

