#CANADA

ਕੈਨੇਡਾ ਦੇ ਦੇਖਭਾਲ ਕੇਂਦਰ ‘ਚ 89 ਸਾਲਾ ਬਜ਼ੁਰਗ ਨੂੰ ਕੁੱਟਣ ਦੇ ਦੋਸ਼ ਹੇਠ ਭਾਰਤੀ ਮੂਲ ਦੀ ਔਰਤ arrest

ਟੋਰਾਂਟੋ, 9 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਦੇਖਭਾਲ ਕੇਂਦਰ (ਕੇਅਰ ਹੋਮ) ਵਿਚ 89 ਸਾਲਾ ਬਜ਼ੁਰਗ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 32 ਸਾਲਾ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਮਨ ਸੋਨੀ (32) ‘ਤੇ 29 ਜਨਵਰੀ ਅਤੇ 2 ਫਰਵਰੀ ਨੂੰ ਕੀਤੇ ਹਮਲੇ ਦੇ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨਾਲ 2 ਫਰਵਰੀ ਨੂੰ ਬਜ਼ੁਰਗਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਸੰਪਰਕ ਕੀਤਾ ਗਿਆ ਸੀ। ਜਾਂਚ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ 89 ਸਾਲਾ ਪੁਰਸ਼ ‘ਤੇ ਨਿੱਜੀ ਸਹਾਇਤਾ ਕਰਮਚਾਰੀ ਨੇ ਦੋ ਵਾਰ 29 ਜਨਵਰੀ ਅਤੇ 2 ਫਰਵਰੀ ਨੂੰ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਜੇ ਕੋਈ ਹੋਰ ਪੀੜਤ ਹੈ, ਤਾਂ ਉਹ ਸਾਹਮਣੇ ਆਏ।