#CANADA

ਕੈਨੇਡਾ ‘ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲਿਆਂ ‘ਚ ਤੇਜ਼ਬੀਰ ਸਿੰਘ ਰਾਣਾ ਨੇ ਜਿੱਤਿਆ ਕਾਂਸੀ ਦਾ ਤਮਗਾ

ਟੋਰਾਂਟੋ, 23 ਸਤੰਬਰ (ਰਾਜ ਗੋਗਨਾ/ ਪੰਜਾਬ ਮੇਲ)- ਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਖੇ ਹੋਈ ਪਾਵਰਲਿਫਟਿੰਗ ਬੈਂਚ ਪ੍ਰੈੱਸ ਕਾਮਨਵੈਲਥ ਚੈਪੀਂਅਨਸ਼ਿਪ ਦੇ ਮੁਕਾਬਲੇ ਹੋਏ, ਜਿਸ ਵਿਚ 20 ਦੇ ਕਰੀਬ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਟੀਮ ਵੱਲੋਂ ਤੇਜ਼ਬੀਰ ਸਿੰਘ ਰਾਣਾ ਵਾਸੀ ਅੰਮ੍ਰਿਤਸਰ ਵਲੋਂ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਪਾਵਰਲਿਫਟਰ (ਬੈਂਚ ਪ੍ਰੈੱਸ) ਦੇ ਹੋਏ ਮੁਕਾਬਲਿਆਂ ‘ਚ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿਚ ਤੇਜ਼ਬੀਰ ਸਿੰਘ ਰਾਣਾ ਨੇ ਤੀਸਰਾ ਸਥਾਨ ਹਾਸਲ ਕੀਤਾ। ਉਹ ਪੰਜਾਬ ਦਾ ਇਕਲੌਤਾ ਖਿਡਾਰੀ ਸੀ, ਜਿਸ ਦੀ ਕਾਮਨਵੈਲਥ ਦੀ ਨਿਯੁਕਤੀ ਹੋਈ ਸੀ, ਜੋ ਪਾਵਰਲਿਫਟਿੰਗ ਇੰਡੀਆ ਵੱਲੋਂ ਖੇਡਿਆ ਸੀ। ਤੇਜ਼ਬੀਰ ਸਿੰਘ ਰਾਣਾ ਦੀ ਇਸ ਪ੍ਰਾਪਤੀ ਲਈ ਦੋ ਵਾਰ ਦੇ ਕਾਮਨਵੈਲਥ ਚੈਂਪੀਅਨ ਅਤੇ ਭਾਰਤੀ ਟੀਮ ਦੇ ਕੋਚ ਅਜੈ ਗੋਗਨਾ ਭੁਲੱਥ ਨੇ ਰਾਣਾ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਠੱਠਗੜ੍ਹ ਅੰਮ੍ਰਿਤਸਰ ਦੇ ਜੰਮਪਲ ਪੰਜਾਬ ਦੇ ਖਿਡਾਰੀ ਤੇਜ਼ਬੀਰ ਸਿੰਘ ਰਾਣਾ ਇਸ ਤੋਂ ਪਹਿਲਾ ਆਸਟ੍ਰੇਲੀਆ ਤੋਂ ਵੀ ਪਾਵਰਲਿਫਟਿੰਗ ਦੇ ਹੋਏ ਮੁਕਾਬਲਿਆਂ ‘ਚ ਗੋਲਡ ਮੈਡਲ ਪ੍ਰਾਪਤ ਕਰ ਚੁੱਕਾ ਹੈ।