#CANADA

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਕਤਲ

ਮਾਨਸਾ, 7 ਮਈ (ਪੰਜਾਬ ਮੇਲ)- ਕੈਨੇਡਾ ‘ਚ ਇੱਕ ਪੰਜਾਬੀ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜ਼ਿਲ੍ਹਾ ਮਾਨਸਾ ਦਾ 27 ਸਾਲਾ ਲਵਦੀਪ ਸਿੰਘ ਸਾਢੇ ਸੱਤ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਇੱਕ ਟਰੱਕ ਡਰਾਈਵਰ ਸੀ। ਬੀਤੇ ਦਿਨੀਂ ਉਹ ਕੈਨੇਡਾ ਤੋਂ ਅਮਰੀਕਾ ਟਰੱਕ ਚਲਾ ਰਿਹਾ ਸੀ। ਟਰੱਕ ਦੀ ਖ਼ਰਾਬੀ ਕਾਰਨ, ਉਹ ਆਪਣੇ ਦੋਸਤਾਂ ਨਾਲ ਰੁੱਕ ਗਿਆ। ਉੱਥੇ ਇੱਕ ਕੁੜੀ ਨੇ ਉਸਨੂੰ ਇੰਸਟਾਗ੍ਰਾਮ ਸੁਨੇਹੇ ਰਾਹੀਂ ਫ਼ੋਨ ਕੀਤਾ ਅਤੇ ਉਸਨੂੰ ਆਪਣੇ ਕੋਲ ਆਉਣ ਲਈ ਸੱਦਾ ਦਿੱਤਾ। ਇਸੇ ਦੌਰਾਨ ਉਸ ਦਾ ਕਤਲ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਨੇ ਇਨਸਾਫ਼ ਦੀ ਅਪੀਲ ਕੀਤੀ ਹੈ ਅਤੇ ਮ੍ਰਿਤਕ ਲਬਦੀਪ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਮੰਗ ਵੀ ਕੀਤੀ ਹੈ।