ਮੋਗਾ, 29 ਅਪ੍ਰੈਲ (ਪੰਜਾਬ ਮੇਲ)- ਪਿਛਲੇ ਕਾਫ਼ੀ ਸਮੇਂ ਤੋਂ ਕੈਨੇਡਾ ਵਿਚ ਚੱਲ ਰਹੀ ਚੋਣ ਪ੍ਰਕਿਰਿਆਂ ਦੇ ਅੱਜ ਐਲਾਨੇ ਚੋਣ ਨਤੀਜਿਆਂ ਵਿਚ ਮੋਗਾ ਹਲਕੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਹਲਕੇ ਦੇ ਪਿੰਡ ਬੁੱਕਣਵਾਲਾ ਦੇ ਨੌਜਵਾਨ ਸੁਖਮਨ ਗਿੱਲ ਅਤੇ ਅਗਵਾੜ ਹਾਕਮ ਕਾ ਦੇ ਨੌਜਵਾਨ ਅਮਨਪ੍ਰੀਤ ਸਿੰਘ ਗਿੱਲ ਨੇ ਪਾਰਲੀਮੈਂਟ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਪਤਾ ਲੱਗਾ ਹੈ ਕਿ ਇਹ ਦੋਵੇਂ ਨੌਜਵਾਨ ਲੰਮੇਂ ਸਮੇਂ ਤੋਂ ਕੈਨੇਡਾ ਦੀ ਰਾਜਨੀਤੀ ਵਿਚ ਦਿਲਚਸਪੀ ਰੱਖਦੇ ਸਨ ਤੇ ਪੰਜਾਬ ਦੀ ਮਿੱਟੀ ਦੇ ਮੋਹ ਨਾਲ ਵੀ ਜੁੜੇ ਹੋਏ ਹਨ।
ਕੈਨੇਡਾ ਚੋਣਾਂ ‘ਚ ਮੋਗਾ ਨਾਲ ਸੰਬੰਧਤ ਦੋ ਨੌਜਵਾਨਾਂ ਨੇ ਪ੍ਰਾਪਤ ਕੀਤੀ ਜਿੱਤ
