#AMERICA

ਐਰੀਜ਼ੋਨਾ ਸੂਬੇ ‘ਚ ਘਰ ਨੂੰ ਅੱਗ ਲੱਗਣ ਕਾਰਨ 5 ਬੱਚੇ ਜ਼ਿੰਦਾ ਸੜੇ

ਬੁੱਲਹੈੱਡ ਸਿਟੀ (ਅਮਰੀਕਾ), 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਘਰ ਵਿੱਚ ਅੱਗ ਲੱਗਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ। ਅਜਿਹਾ ਲੱਗਦਾ ਹੈ ਕਿ ਘਟਨਾ ਦੇ ਸਮੇਂ ਘਰ ਵਿਚ ਕੋਈ ਵੀ ਬਾਲਗ ਮੌਜੂਦ ਨਹੀਂ ਸੀ। ਬੁੱਲਹੈੱਡ ਸਿਟੀ ਪੁਲਿਸ ਨੇ ਕਿਹਾ ਕਿ ਅੱਗ ਬੀਤੀ ਰਾਤ ਸ਼ਾਮ 5 ਵਜੇ ਦੇ ਕਰੀਬ ਲੱਗੀ ਅਤੇ ਘਟਨਾ ਦੇ ਸਮੇਂ ਪੀੜਤ ਦੋ ਮੰਜ਼ਿਲਾ ਇਮਾਰਤ ਤੋਂ ਬਾਹਰ ਨਹੀਂ ਨਿਕਲ ਸਕੇ। ਸ਼ਹਿਰ ਦੇ ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਵਿਚ ਮਰਨ ਵਾਲੇ ਪੰਜ ਬੱਚਿਆਂ ਦੀ ਉਮਰ ਦੋ ਤੋਂ 13 ਸਾਲ ਦਰਮਿਆਨ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।