#AMERICA

ਉੱਘੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨਾਨਾ ਬਣੇ

ਸਿਆਟਲ, 12 ਅਗਸਤ (ਪੰਜਾਬ ਮੇਲ)- ਉੱਘੇ ਖੇਡ ਪ੍ਰਮੋਟਰ, ਖੇਡ ਲੇਖਕ ਜਗਰੂਪ ਸਿੰਘ ਜਰਖੜ ਦੇ ਘਰ ਉਸ ਵੇਲੇ ਖੁਸ਼ੀਆਂ ਦਾ ਅਥਾਹ ਵਾਧਾ ਹੋਇਆ, ਜਦੋਂ ਸਿਆਟਲ ਵੱਸਦੇ ਉਨ੍ਹਾਂ ਦੀ ਬੇਟੀ ਪਰਨੀਤ ਕੌਰ ਦੀ ਕੁਖੋਂ, ਦਮਾਦ ਹਰਸਿਮਰਤ ਸਿੰਘ ਚਾਹਿਲ ਦੇ ਘਰ ਇੱਕ ਚੰਨ ਵਰਗੇ ਪੁੱਤ ਨੇ ਜਨਮ ਲਿਆ, ਜਿਸ ਨਾਲ ਚਾਹਿਲ ਅਤੇ ਜਰਖੜ ਪਰਿਵਾਰ ‘ਚ ਖੁਸ਼ੀਆਂ ਦਾ ਅੰਬਰ ਫੈਲ ਗਿਆ ਅਤੇ ਜਗਰੂਪ ਸਿੰਘ ਜਰਖੜ ਨੂੰ ਨਾਨਾ ਬਣਨ ਦੀ ਉਪਾਧੀ ਮਿਲ ਗਈ। ਬੇਟੇ ਦਾ ਨਾਮ ਉਦੈਵੀਰ ਸਿੰਘ ਰੱਖਿਆ ਗਿਆ ਹੈ।
ਸਮੂਹ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਵਲੋਂ ਜਰਖੜ ਅਤੇ ਚਾਹਿਲ ਪਰਿਵਾਰ ਨੂੰ ਵੱਡੇ ਪੱਧਰ ‘ਤੇ ਵਧਾਈਆ ਦੇਣ ਵਾਲ਼ਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਅਦਾਰਾ ਪੰਜਾਬ ਮੇਲ ਯੂ.ਐੱਸ.ਏ. ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਸਮੂਹ ਸਟਾਫ ਨੇ ਜਗਰੂਪ ਸਿੰਘ ਜਰਖੜ ਨੂੰ ਨਾਨਾ ਬਣਨ ‘ਤੇ ਉਚੇਚੇ ਤੌਰ ‘ਤੇ ਵਧਾਈ ਦਿੱਤੀ ਹੈ ਅਤੇ ਬੱਚਾ ਤੇ ਜੱਚਾ ਦੀ ਚੜ੍ਹਦੀ ਕਲਾ ਅਤੇ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।