-ਮੁਲਕ ‘ਖ ਭਾਰਤ ਦੇ ਜੰਮਿਆਂ ਦੀ ਗਿਣਤੀ ਸਭ ਤੋਂ ਵੱਧ
ਮੈਲਬਰਨ, 1 ਮਈ (ਪੰਜਾਬ ਮੇਲ)- ਆਸਟ੍ਰੇਲੀਆ ਦੀ ਆਬਾਦੀ ਦੇ ਇਤਿਹਾਸ ਵਿਚ ਇੱਕ ਵੱਡੀ ਤਬਦੀਲੀ ਆਈ ਹੈ। ਦਰਅਸਲ, ਇੱਥੇ ਹੁਣ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਨੇ ਅੰਕੜਿਆਂ ਵਿਚ ਇੰਗਲੈਂਡ ਦੇ ਮੂਲ ਨਿਵਾਸੀਆਂ ਨੂੰ ਵੀ ਪਛਾੜ ਦਿੱਤਾ ਹੈ।
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ.ਬੀ.ਐੱਸ.) ਦੇ 2026 ਦੇ ਤਾਜ਼ਾ ਅੰਕੜਿਆਂ ਮੁਤਾਬਕ, ਆਸਟ੍ਰੇਲੀਆ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 9,71,020 ਹੋ ਗਈ ਹੈ, ਜੋ ਕਿ ਇੰਗਲੈਂਡ ਦੇ 9,70,950 ਦੇ ਅੰਕੜੇ ਤੋਂ ਥੋੜ੍ਹੀ ਜ਼ਿਆਦਾ ਹੈ। ਇਹ ਵਾਧਾ ਮਾਮੂਲੀ ਹੋਣ ਦੇ ਬਾਵਜੂਦ ਇਤਿਹਾਸਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਖ਼ਾਸ ਗੱਲ ਇਹ ਹੈ ਕਿ 1891 ਵਿਚ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਗਲੈਂਡ ਪਹਿਲੇ ਨੰਬਰ ਤੋਂ ਹੇਠਾਂ ਖਿਸਕ ਗਿਆ ਹੈ।
ਮਾਹਿਰਾਂ ਮੁਤਾਬਕ ਇਹ ਬਦਲਾਅ ਪਿਛਲੇ 10 ਸਾਲਾਂ ਦੌਰਾਨ ਆਸਟ੍ਰੇਲੀਆ ਵਿਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿਚ ਹੋਏ 5 ਲੱਖ ਤੋਂ ਵੱਧ ਦੇ ਵਾਧੇ ਅਤੇ ਇੰਗਲੈਂਡ ਮੂਲ ਦੀ ਵੱਸੋਂ ਦੇ ਉਮਰ ਦਰਾਜ਼ ਹੋਣ ਕਾਰਨ ਦੇਖਣ ਨੂੰ ਮਿਲਿਆ ਹੈ।
ਅੰਕੜਾ ਵਿਭਾਗ ਅਨੁਸਾਰ, ਇਸ ਸਮੇਂ ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ ਲਗਪਗ 32 ਫੀਸਦੀ ਹਿੱਸਾ ਉਨ੍ਹਾਂ ਲੋਕਾਂ ਦਾ ਹੈ, ਜਿਨ੍ਹਾਂ ਦਾ ਜਨਮ ਵਿਦੇਸ਼ਾਂ ਵਿਚ ਹੋਇਆ ਹੈ।
ਆਸਟ੍ਰੇਲੀਆ ‘ਚ ਭਾਰਤੀਆਂ ਦੀ ਗਿਣਤੀ ਇੰਗਲੈਂਡ ਨੂੰ ਪਛਾੜਿਆ!

