#AMERICA

ਅਮੈਰੀਕਨ-ਪੰਜਾਬੀ ਸਿੱਖ ਕਮਿਊਨਿਟੀ ਨੇ ਕਰਮਨ ਦੇ ਹਾਈ ਸਕੂਲ ਗ੍ਰੈਜੂਏਟ ਬੱਚਿਆਂ ਨੂੰ ਦਿੱਤੀ ਸਕਾਲਰਸ਼ਿਪ

ਫਰਿਜ਼ਨੋ, 11 ਮਈ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਕੈਲੀਫੋਰਨੀਆ ਵਿਚ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੀ ਨਾਨ-ਪਰਾਫਟ ਸੰਸਥਾ ”ਅਮੈਰੀਕਨ-ਪੰਜਾਬੀ ਸਿੱਖ ਕਮਿਊਨਿਟੀ ਕਰਮਨ” ਨੇ ਪੰਜਾਬੀ ਭਾਈਚਾਰੇ ਵਿਚ ਪਹਿਲਕਦਮੀ ਕਰਦੇ ਹੋਏ ਕਰਮਨ ਹਾਈ ਸਕੂਲ ਡਿਸਟ੍ਰਿਕਟ ਬੋਰਡ ਦੇ ਗ੍ਰੈਜੂਏਟ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ। ਕਰਮਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਵਾਲੇ ਬੱਚਿਆਂ ਲਈ ਬਹੁਤ ਸਾਰੀਆਂ ਸੰਸਥਾਵਾਂ, ਅਦਾਰਿਆਂ ਅਤੇ ਨਿੱਜੀ ਦਾਨੀ ਪਰਿਵਾਰਾਂ ਵੱਲੋਂ ਬੱਚਿਆਂ ਨੂੰ ਇਹ ਸਕਾਲਰਸ਼ਿਪ ਦਿੱਤੀ ਗਈ, ਜਿਸ ਦੀ ਕੁੱਲ ਰਾਸ਼ੀ ਇਕ ਲੱਖ ਡਾਲਰ ਦੇ ਲਗਭਗ ਸੀ, ਜਿਸ ਵਿਚ ਸਥਾਨਕ ”ਅਮੈਰੀਕਨ ਪੰਜਾਬੀ ਸਿੱਖ ਕਮਿਊਨਿਟੀ ਕਰਮਨ” ਵੱਲੋਂ 6 ਬੱਚਿਆਂ ਨੂੰ ਪੰਜ-ਪੰਜ ਸੌ ਡਾਲਰ ਦੀ ਉੱਚ ਵਿੱਦਿਆ ਅਤੇ ਸਮਾਜਿਕ ਸੇਵਾਵਾਂ ਦੇ ਅਧਾਰ ‘ਤੇ ਕੁੱਲ ਤਿੰਨ ਹਜ਼ਾਰ ਡਾਲਰ ਦੀ ਸਕਾਲਰਸ਼ਿਪ ਦਿੱਤੀ ਗਈ।