ਨਿਊਯਾਰਕ, 31 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੰਡੀਆਨਾ ਰਾਜ ਦੀ ਪਰਡਿਊ ਯੂਨੀਵਰਸਿਟੀ ਵਿਚ ਪੜ੍ਹ ਰਹੇ ਇਕ ਭਾਰਤੀ ਵਿਦਿਆਰਥੀ ਨੀਲ ਆਚਾਰੀਆ ਦੀ ਮੌਤ ਹੋ ਗਈ ਹੈ। ਜੋ ਜੌਹਨ ਮਾਰਟਿਨਸਨ ਆਨਰਜ਼ ਕਾਲਜ ਵਿਚ ਕੰਪਿਊਟਰ ਸਾਇੰਸ ਅਤੇ ਡੇਟਾ ਸਾਇੰਸ ਵਿਚ ਮਾਸਟਰਜ਼ ਕਰ ਰਿਹਾ ਸੀ। ਨੀਲ ਆਚਾਰੀਆ ਬੀਤੇ ਐਤਵਾਰ ਤੋਂ ਲਾਪਤਾ ਸੀ। ਹਾਲਾਂਕਿ, ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੈਂਪਸ ਤੋਂ ਗਾਇਬ ਹੋਏ ਅਚਾਰੀਆ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਐਤਵਾਰ ਨੂੰ ਸਵੇਰੇ 10:30 ਵਜੇ ਕੈਂਪਸ ਵਿਚ ਮੌਰੀਸ ਜੇ. ਜ਼ੁਕਾਰੋ ਲੈਬਾਰਟਰੀਜ਼ ਦੇ ਨੇੜੇ ਮਿਲੀ। ਲਾਸ਼ ਕੋਲੋਂ ਮਿਲੀ ਉਸ ਦੀ ਆਈ.ਡੀ. ਦੇ ਆਧਾਰ ‘ਤੇ ਉਸ ਦੀ ਪਛਾਣ ਹੋਈ। ਪ੍ਰੋਡਿਊਸਰ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਕ੍ਰਿਸ ਕਲਿਫਟਨ ਨੇ ਵੀ ਨੀਲ ਆਚਾਰੀਆ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪਰ ਸ਼ੱਕ ਹੈ ਕਿ ਨੀਲ ਆਚਾਰੀਆ ਦੀ ਹੱਤਿਆ ਕਿਸੇ ਨੇ ਕੀਤੀ ਹੋ ਸਕਦੀ ਹੈ। ਪੁਲਿਸ ਇਸ ਦੀ ਜਾਂਚ ਵੀ ਕਰ ਰਹੀ ਹੈ। ਦੂਜੇ ਪਾਸੇ ਅਮਰੀਕਾ ਵਿਚ ਬੀਤੇ ਕੁੱਝ ਦਿਨਾਂ ਦੇ ਅੰਦਰ ਦੋ ਭਾਰਤੀ ਵਿਦਿਆਰਥੀਆਂ ਦੀ ਜਾਨ ਚਲੀ ਗਈ। ਐਤਵਾਰ ਨੂੰ ਨੀਲ ਅਚਾਰੀਆ ਦੀ ਮਾਂ ਨੇ ਗੌਰੀ ਅਚਾਰੀਆ ਨੇ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਬੇਟੇ ਦਾ ਪਤਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਹ 28 ਜਨਵਰੀ ਤੋ ਲਾਪਤਾ ਹੈ ਅਤੇ ਬੇਟਾ ਨੀਲ ਅਮਰੀਕਾ ਵਿਚ ਪਰਡਿਊ ਯੂਨੀਵਰਸਿਟੀ ਵਿਚ ਪੜ੍ਹ ਰਿਹਾ ਹੈ। ਉਸ ਨੂੰ ਅਤੇ ਉਸ ਨੂੰ ਆਖਰੀ ਵਾਰ ਉਬੇਰ ਡਰਾਈਵਰ ਦੁਆਰਾ ਦੇਖਿਆ ਗਿਆ ਸੀ, ਜਿਸ ਨੇ ਉਸਨੂੰ ਪਰਡਿਊ ਯੂਨੀਵਰਸਿਟੀ ਵਿਚ ਛੱਡ ਦਿੱਤਾ ਸੀ।