#AMERICA

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ Road Accident ‘ਚ ਮੌਤ

ਫਰਿਜ਼ਨੋ/ਮੁਕੇਰੀਆਂ, 27 ਜਨਵਰੀ (ਪੰਜਾਬ ਮੇਲ)- ਨੇੜਲੇ ਕਸਬਾ ਨਵਾਂ ਭੰਗਾਲਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਟਰੱਕ ਹਾਦਸੇ ‘ਚ ਮੌਤ ਹੋ ਗਈ। 28 ਸਾਲਾ ਸਿਮਰਨਪਾਲ ਸਿੰਘ ਸਾਧੂ ਪੁੱਤਰ ਅਵਤਾਰ ਸਿੰਘ ਰੁਜ਼ਗਾਰ ਲਈ 2018 ਵਿਚ ਅਮਰੀਕਾ ਗਿਆ ਸੀ। ਉਹ ਬੀਤੇ ਦਿਨ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਤੋਂ ਆਪਣਾ ਟਰੱਕ ਲੋਡ ਕਰਕੇ ਐਰੀਜ਼ੋਨਾ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਬਰਫ਼ ਜ਼ਿਆਦਾ ਹੋਣ ਕਾਰਨ ਉਸ ਦਾ ਟਰੱਕ ਤਿਲਕ ਗਿਆ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿਚ ਸੋਗ ਹੈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁੱਤ ਦੀ ਦੇਹ ਪੰਜਾਬ ਪਹੁੰਚਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।