ਸੈਕਰਾਮੈਂਟੋ, 21 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਨਿਊ ਓਰਲੀਨਜ ਜੇਲ ਵਿਚੋਂ ਬੀਤੇ ਸ਼ੁੱਕਰਵਾਰ ਟਾਇਲਟ ਪਿਛਲੀ ਕੰਧ ਤੋੜ ਕੇ ਫਰਾਰ ਹੋਏ 10 ਕੈਦੀਆਂ ਵਿਚੋਂ 6 ਨੂੰ ਪੁਲਿਸ ਕਾਬੂ ਕਰਨ ‘ਚ ਕਾਮਯਾਬ ਰਹੀ ਹੈ, ਜਦਕਿ 4 ਅਜੇ ਵੀ ਫਰਾਰ ਹਨ ਤੇ ਉਨ੍ਹਾਂ ਦੀ ਕੋਈ ਉੱਗ-ਸੁੱਗ ਨਹੀਂ ਹੈ। ਪੁਲਿਸ ਉਨ੍ਹਾਂ ਨੂੰ ਕਾਬੂ ਕਰਨ ਲਈ ਵੱਡੀ ਪੱਧਰ ‘ਤੇ ਕਾਰਵਾਈ ਕਰ ਰਹੀ ਹੈ। ਇਨ੍ਹਾਂ ਵਿਚ ਕੋਰੀ ਬਾਇਡ, ਜਰਮੇਨ ਡੋਨਾਲਡ, ਡੈਰਿਕ ਗਰੋਵਸ, ਐਨਟੋਇਨ ਮੈਸੀ, ਗੈਰੀ ਪ੍ਰਾਈਸ, ਲਿਓ ਟੇਟ ਤੇ ਲੈਨਟਨ ਵੈਨਬਰਨ ਸ਼ਾਮਲ ਹਨ। ਪੁਲਿਸ ਅਨੁਸਾਰ ਕੈਦੀ ਨੁਕਸਦਾਰ ”ਲਾਕਿੰਗ ਸਿਸਟਮ” ਦਾ ਫਾਇਦਾ ਉਠਾ ਕੇ ਫਰਾਰ ਹੋਣ ਵਿਚ ਸਫਲ ਹੋਏ ਹਨ। ਕੈਦੀ ਜੇਲ੍ਹ ਦੇ ਇਕ ਮੁਲਾਜ਼ਮ ਵੱਲੋਂ ਖਾਣਾ ਲੈਣ ਲਈ ਜਾਣ ਸਮੇਂ ਫਰਾਰ ਹੋਏ ਹਨ। ਅਧਿਕਾਰੀਆਂ ਅਨੁਸਾਰ ਇਹ ਮੁਲਾਜ਼ਮ ਕੈਦੀਆਂ ਦੀ ਫਰਾਰ ਯੋਜਨਾ ‘ਚ ਸ਼ਾਮਲ ਹੋ ਸਕਦਾ ਹੈ। ਇਸ ਸਬੰਧੀ ਜਾਂਚ ਅਜੇ ਮੁਕੰਮਲ ਨਹੀਂ ਹੋਈ, ਜਿਸ ਤੋਂ ਬਾਅਦੀ ਹੀ ਕੋਈ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਅਮਰੀਕਾ ‘ਚ ਜੇਲ੍ਹ ਤੋੜ ਕੇ ਫਰਾਰ ਹੋਏ 10 ਕੈਦੀਆਂ ‘ਚੋਂ 4 ਅਜੇ ਵੀ ਨਹੀਂ ਆਏ ਕਾਬੂ
