#AMERICA

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ

ਸੈਕਰਾਮੈਂਟੋ, 28 ਫਰਵਰੀ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਗਰਦੁਆਰਾ ਸਾਹਿਬ ਸੰਤ ਸਾਗਰ, ਸੈਕਰਾਮੈਂਟੋ ਵਿਖੇ ਹੋਈ। ਇਸ ਭਰਵੀਂ ਮੀਟਿੰਗ ਦੌਰਾਨ ਸਾਹਿਤ ਸਭਾ ਦੀ ਮਈ ਵਿਚ ਹੋਣ ਵਾਲੀ ਪੰਜਾਬੀ ਕਾਨਫਰੰਸ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰੇ ਹੋਏ। ਇਸ ਦੌਰਾਨ ਕਵੀ ਸੰਮੇਲਨ ਕਰਵਾਇਆ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਸਭਾ ਦੇ ਜਨਰਲ ਸੈਕਟਰੀ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਾਨਫਰੰਸ ਸੰਬੰਧੀ ਕੁੱਝ ਅਹਿਮ ਜਾਣਕਾਰੀਆਂ ਦਿੱਤੀਆਂ। ਪ੍ਰਧਾਨ ਦਿਲ ਨਿੱਜਰ ਨੇ ਆਪਣੇ ਵੱਡਮੁੱਲੇ ਵਿਚਾਰ ਰੱਖੇ। ਇਸ ਦੌਰਾਨ ਕਵੀ ਸੰਮੇਲਨ ਹੋਇਆ, ਜਿਸ ਵਿਚ ਵੱਖ-ਵੱਖ ਕਵੀਆਂ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਇਨ੍ਹਾਂ ਵਿਚ ਦਿਲ ਨਿੱਜਰ, ਗੁਰਜਤਿੰਦਰ ਰੰਧਾਵਾ, ਜੋਤੀ ਸਿੰਘ, ਮਨਜੀਤ ਕੌਰ ਸੇਖੋਂ, ਮੇਜਰ ਭੁਪਿੰਦਰ ਦਲੇਰ, ਡਾ. ਪਰਗਟ ਸਿੰਘ ਹੁੰਦਲ, ਮਕਸੂਦ ਅਲੀ ਕੰਬੋਅ, ਅਜੈਬ ਸਿੰਘ ਚੀਮਾ, ਜੀਵਨ ਰੱਤੂ, ਚਰਨਜੀਤ ਕੌਰ ਵੜਿੰਗ, ਗੁਰਦੀਪ ਕੌਰ ਸ਼ਾਮਲ ਸਨ। ਇਸ ਦੌਰਾਨ ਗਾਇਕੀ ਦਾ ਰੰਗ ਵੀ ਬੰਨ੍ਹਿਆ ਗਿਆ, ਜਿਨ੍ਹਾਂ ਵਿਚ ਬਿੱਕਰ ਸਿੰਘ ਮਾਨ, ਪੰਮੀ ਮਾਨ ਅਤੇ ਡਾ. ਹਰਚਰਨ ਕਾਹਲੋਂ ਆਪੋ-ਆਪਣੇ ਗੀਤ ਸੁਣਾ ਕੇ ਖੂਬ ਰੰਗ ਬੰਨ੍ਹਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਨਰਿੰਦਰਪਾਲ ਸਿੰਘ ਹੁੰਦਲ ਵਿਸ਼ੇਸ਼ ਤੌਰ ‘ਤੇ ਇਸ ਮੀਟਿੰਗ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਵੀ ਆਪਣੇ ਵਿਚਾਰ ਸਾਹਿਤਕਾਰਾਂ ਨਾਲ ਸਾਂਝੇ ਕੀਤੇ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਹੁੰਦਲ, ਵਿਰਸਾ ਸਿੰਘ ਗਿੱਲ, ਜਸਬੀਰ ਸਿੰਘ ਸੰਧੂ, ਜਗਵਿੰਦਰ ਸਿੰਘ, ਹਰਜਿੰਦਰ ਕੌਰ ਮਾਨ, ਰਜਿੰਦਰ ਕੌਰ, ਸੁਰਿੰਦਰ ਬਰਾੜ, ਬਲਜੀਤ ਤੇ ਸਰਵਨ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਕੁੱਲ ਮਿਲਾ ਕੇ ਇਹ ਮੀਟਿੰਗ ਕਾਮਯਾਬੀ ਰਹੀ। ਸਭਾ ਦੀ ਅਗਲੀ ਮੀਟਿੰਗ 31 ਮਾਰਚ ਨੂੰ ਇਸੇ ਸਥਾਨ ‘ਤੇ ਹੋਵੇਗੀ।