ਹਮਿਲਟਨ ਟੈਕਸੀ ਸੁਸਾਇਟੀ ਦੇ ਵਿਚ ਛਾਏ ਤਿੰਨ ਪੰਜਾਬੀ

733
ਚੇਅਰਮੈਨ ਜਿੰਦੀ ਮੁਟੱਠਾ, ਚੰਦਨ ਗਰੋਵਰ ਉਪਰੇਸ਼ਨ ਸਕੱਤਰ ਅਤੇ ਸੌਰਵ ਕਪੂਰ ਫਾਈਨਾਂਸ ਸਕੱਤਰ। 
Share

ਟੈਕਸੀ ਬਿਜ਼ਨਸ: ਜਿੰਦੀ ਔਜਲਾ ਮੁਠੱਡਾ ਨੇ ਚੁੱਕੀ ਚੇਅਰਮੈਨੀ
ਔਕਲੈਂਡ, 11 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਹਮਿਲਟਨ ਟੈਕਸੀ ਸੁਸਾਇਟੀ ਜੋ ਕਿ 1956 ਤੋਂ ਇਸ ਇਲਾਕੇ ਦੇ ਵਿਚ ਟੈਕਸੀ ਬਿਜਨਸ ਕਰਦੀ ਹੈ ਅਤੇ ਔਕਲੈਂਡ ਕੌਪ ਟੈਕਸੀ ਦੇ ਨਾਲ ਰਲ ਕੇ ਕੰਮ ਕਰਦੀ ਹੈ, ਦੇ 5 ਡਾਇਰੈਕਟਰਾਂ ਦੀ ਚੋਣ ਬੀਤੀ 8 ਜੁਲਾਈ ਨੂੰ ਹੋਈ। ਇਸ ਕੰਪਨੀ ਦੇ ਵਿਚ 67 ਸ਼ੇਅਰ ਹੋਲਡਰ ਹਨ ਅਤੇ 70 ਦੇ ਕਰੀਬ ਟੈਕਸੀਆਂ ਹਨ। ਇਸ ਚੋਣ ਦੇ ਵਿਚ ਤਿੰਨ ਪੰਜਾਬੀ ਡਾਇਰੈਕਟਰ ਸ. ਜਗਵਿੰਦਰ ਸਿੰਘ (ਜਿੰਦੀ ਔਜਲਾ ਮੁਟੱਠਾ) ਪਿੰਡ ਮੁਠੱਡਾ ਜਿਲ੍ਹਾ ਜਲੰਧਰ,  ਚੰਦਨ ਗਰੋਵਰ ਅਤੇ ਸੌਰਵ ਕਪੂਰ ਚੁਣੇ ਗਏ। ਜਿਨ੍ਹਾਂ ਨੇ ਫਿਰ ਜਿੰਦੀ ਔਜਲਾ ਮੁਟੱਠਾ ਨੂੰ ਚੇਅਰਮੈਨ,  ਚੰਦਨ ਗਰੋਵਰ ਉਪਰੇਸ਼ਨ ਸਕੱਤਰ ਅਤੇ ਸੌਰਵ ਕਪੂਰ ਫਾਈਨਾਂਸ ਸਕੱਤਰ  ਬਣਾਇਆ ਗਿਆ। ਵਰਨਣਯੋਗ ਹੈ ਕਿ ਜਿੰਦੀ ਮੁਠੱਡਾ ਜਿੱਥੇ ਵਧੀਆ ਕਬੱਡੀ ਪਲੇਅਰ ਰਹੇ ਹਨ ਉਥੇ ਹਮਲਿਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਧਾਨ ਵੀ ਹਨ। ਉਹ ਹਰ ਸਾਲ ਹਮਿਲਟਨ ਵਿਖੇ ਇਕ ਵੱਡਾ ਸਭਿਆਚਾਰਕ ਸਮਾਗਮ ਕਰਵਾਉਂਦੇ ਹਨ।
ਵਧਾਈਆਂ: ਪੰਜਾਬੀਆਂ ਦੀ ਇਸ ਜਿੱਤ ਤੇ ਵਾਈਕਾਟੋ ਸ਼ਹੀਦੇ-ਆਜ਼ਮ -ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ, ਹਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ, ਵਾਈਕਾਟੋ ਮਲਟੀਕਲਚਰਲ ਕੌਂਸਲ ਹਮੈਲਟਿੱਨ, ਪੰਜ-ਆਬ ਕਲੱਬ,ਵਾਈਕਾਟੋ ਪੰਜਾਬੀ ਵਿਰਸਾ ਅਕੈਡਮੀ, ਵਾਇਕਾਟੋ ਕਬੱਡੀ ਕਲੱਬ ਹਮਿਟਨ, ਗੁਰੂ ਨਾਨਕ ਸਿੱਖ ਟੈਂਪਲ ਗ੍ਰੀਨ ਹਿਲ ਕਮੇਟੀ  ਅਤੇ ਉੱਘੇ ਕਬੱਡੀ ਕੁਮੈਟੇਟਰ ਸ. ਜਰਨੈਲ ਸਿੰਘ ਰਾਹੋਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਜਿੰਦੀ ਮੁਟੱਠਾ ਨੂੰ ਵਧਾਈ ਦਿੱਤੀ ਜਾਂਦੀ ਹੈ।


Share