ਸੰਦੀਪ ਕੌਰ ਦਾ ਗੀਤ ‘ਚਾਕਲੇਟ’ ਸਰੋਤਿਆਂ ਦੇ ਰੂ-ਬਰੂ

533
Share

‘ਚਾਕਲੇਟ’ ਜਿਹੀ ਪਿਆਰੀ ਸੰਦੀਪ ਕੌਰ ਤੇ ਦੀਪ ਬੋਪਾਰਾਏ ਨੇ ਉਸ ਨੂੰ ਦੇਖ ਲਿਖਿਆ ਜਿਹੜਾ ਗੀਤ, ਉਸ ਦਾ ਟਾਈਟਲ ਹਰਪ੍ਰੀਤ ਘੱਗ ਨੇ ਰੀਆ ਕੇ. ਘੱਗ ਨਾਲ ਸਲਾਹ ਕਰ ਕੇ ਰੱਖਿਆ। ‘ਚਾਕਲੇਟ’ ਤੇ ਸੰਦੀਪ ਕੌਰ ਦਾ ਇਹ ਪਿਆਰਾ ‘ਚਾਕਲੇਟ’ ਸੰਸਾਰ ਭਰ ਵਿਚ ਸਰੋਤਿਆਂ ਦੇ ਰੂ-ਬਰੂ ਹੋ ਗਿਆ ਹੈ। ਕੇ.ਟੂ. ਰਿਕਾਰਡਜ਼ ਯੂ.ਕੇ. ‘ਚੋਂ ਆਏ ਸੰਦੀਪ ਦੇ ਪੰਜਾਬੀ ਸਿੰਗਲ ਟਰੈਕ ‘ਚਾਕਲੇਟ’ ਨੂੰ ਐਮਾਜ਼ੋਨ ਤੋਂ ਲੈ ਕੇ ਪ੍ਰਸਿੱਧ ਸੰਗੀਤ ਸਾਈਟਸ ‘ਤੇ ਸੁਣਿਆ ਤੇ ਦੇਖਿਆ ਜਾ ਸਕਦਾ ਹੈ। ਸੰਦੀਪ ਨੇ ਕਿਹਾ ਕਿ ‘ਚਾਕਲੇਟ’ ਦਾ ਮਿੱਠਾ ਸੰਗੀਤ ਜੈ ਮੀਤ ਨੇ ਤਿਆਰ ਕੀਤਾ ਹੈ ਤੇ ਵੀਡੀਓ ਸਾਹਿਲ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ। ਮਾਲਵੇ ਦੀ ਧੀ ਸੰਦੀਪ ਕੌਰ ਨੇ ਯੂ. ਟਿਊਬ ਤੇ ‘ਚਾਕਲੇਟ’ ਨੂੰ ਮਿਲ ਰਹੇ ਪਿਆਰੀ ਸ਼ੁਰੂਆਤ ਨੂੰ ਦੇਖ ਕੇ ਕਿਹਾ ਕਿ ਉਹ ਪੰਜਾਬ ਦੀਆਂ ਨਾਮਵਰ ਗਾਇਕਾਵਾਂ ਸੁਨੰਦਾ ਸ਼ਰਮਾ, ਨਿਮਰਤ ਖਹਿਰਾ ਤੇ ਕੌਰ ਬੀ ਨੂੰ ਆਦਰਸ਼ ਮੰਨ ਉਨ੍ਹਾਂ ਦੀ ਤਰ੍ਹਾਂ ਨਾਂਅ ਬਣਾਏਗੀ ਤੇ ਇਸ ਸੰਬੰਧੀ ਕੇ-2 ਰਿਕਾਰਡਜ਼ ਤੇ ਰੀਆ ਘੱਗ ਦਾ ਸਹਿਯੋਗ ਲਫਜ਼ਾਂ ‘ਚ ਬਿਆਨ ਨਹੀਂ ਕਰ ਸਕਦੀ। ਉਸ ਨੇ ਕਿਹਾ ਕਿ ‘ਚਾਕਲੇਟ’ ਨੌਜਵਾਨਾਂ ਦੇ ਦਿਲੀ ਅਰਮਾਨਾਂ ਨੂੰ ਪੂਰਾ ਕਰਦਾ ਸੁਆਦਲਾ ਗੀਤਾ ਹੈ ਤੇ ਇਹ ‘ਚਾਕਲੇਟ’ਉਸ ਦੀ ਜ਼ਿੰਦਗੀ ਬਣਾਏਗਾ।


Share