ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲਾ; ਯਸ਼ ਰਾਜ ਫਿਲਮਜ਼ ਦੀ ਕਾਸਟਿੰਗ ਡਾਇਰੈਕਟਰ ਤੋਂ ਪੁਲਿਸ ਵੱਲੋਂ ਪੁੱਛਗਿਛ

908
Share

ਮੁੰਬਈ, 27 ਜੂਨ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ‘ਚ ਪੁਲਿਸ ਨੇ ਅੱਜ ਯਸ਼ ਰਾਜ ਫਿਲਮਜ਼ ਦੀ ਕਾਸਟਿੰਗ ਡਾਇਰੈਕਟਰ ਤੋਂ ਪੁੱਛਗਿਛ ਕੀਤੀ ਹੈ। ਡਿਪਟੀ ਕਮਿਸ਼ਨਰ ਪੁਲੀਸ (ਜ਼ੋਨ-9) ਅਭਿਸ਼ੇਕ ਤ੍ਰਿਮੁਖੇ ਨੇ ਕਿਹਾ ਕਿ ਪੁਲਿਸ ਵੱਲੋਂ ਸੱਦੇ ਜਾਣ ‘ਤੇ ਯਸ਼ ਰਾਜ ਫਿਲਮਜ਼ ਦੀ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਦੁਪਹਿਰ ਵੇਲੇ ਥਾਣੇ ਪਹੁੰਚੀ, ਜਿੱਥੇ ਉਸ ਕੋਲੋਂ ਪੁੱਛਗਿਛ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕੁਝ ਹੋਰ ਨਿਰਮਾਤਾ ਹਾਊਸ ਦੇ ਨੁਮਾਇੰਦਿਆਂ ਨੂੰ ਵੀ ਅਗਲੇ ਕੁੱਝ ਦਿਨਾਂ ‘ਚ ਪੁੱਛਗਿਛ ਲਈ ਸੱਦਿਆ ਜਾਵੇਗਾ।


Share