ਰੋਟੋਰੂਆ ਵਿਖੇ ਪੰਜਾਬੀਆਂ ਨੇ ਪੱਬ ਚੈਰਿਟੀ ਰਾਹੀਂ ਸੇਂਟ ਜੋਹਨ ਨੂੰ ਭੇਟ ਕੀਤੀ ਅਤਿ ਆਧੁਨਿਕ ਤੇ ਨਵੀਂ ਨਕੋਰ ਐਂਬੂਲੈਂਸ

649
ਸੇਂਟ ਜੌਹਨ ਨਿਊਜ਼ੀਲੈਂਡ ਨੂੰ ਐਂਬੂਲੈਂਸ ਭੇਟ ਕਰਦੇ ਹੋਏ ਸ. ਜਰਨੈਲ ਸਿੰਘ ਅਤੇ ਪੱਬ ਚੈਰਿਟੀ ਦੇ ਮੈਂਬਰ। 
Share

ਔਕਲੈਂਡ, 21 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦਾ ਇਕ ਬਹੁਤ ਵਧੀਆ ਸਿਸਟਮ ਹੈ ਕਿ ਇਥੇ ਜਿਹੜੇ  ਖੇਡ ਮਨੋਰੰਜਨ ਕਰਨ ਅਤੇ ਖਾਣ-ਪੀਣ ਵਾਸਤੇ ਬਾਰ ਬਣੇ ਹੋਏ ਹਨ ਉਥੇ ਜੋ ਵੀ ਲੋਕ ਖਰਚਾ ਕਰਦੇ ਹਨ ਉਸਦਾ ਤਿੰਨ ਤਿਹਾਈ ਤੋਂ ਵੱਧ ਹਿੱਸਾ ਦੇਸ਼ ਦੇ ਅੰਦਰੂਨੀ ਵਿਭਾਗ ਦੇ ਰਾਹੀਂ ਚੈਰਿਟੀ ਟ੍ਰਸਟਾਂ ਨੂੰ ਜਾਂਦਾ ਹੈ। ਇਹ ਟ੍ਰਸਟ ਫਿਰ ਇਹ ਪੈਸਾ ਕਮਿਊਨਿਟੀ ਕਾਰਜਾਂ ਅਤ ਹੋਰ ਜਨਤਕ ਕੰਮਾਂ ਵਾਸਤੇ ਲਾਉਂਦੇ ਹਨ।
ਨਿਊਜ਼ੀਲੈਂਡ ਰਹਿੰਦੇ ਪੰਜਾਬੀਆਂ ਦੇ ਅਜਿਹੇ ਬਿਜ਼ਨਸ ਵੀ ਆਪਣਾ ਚੋਖਾ ਯੋਗਦਾਨ ਚੈਰਿਟੀ ਟ੍ਰਸਟਾਂ ਦੇ ਲਈ ਪਾ ਰਹੇ ਹਨ। ਰੋਟੋਰੂਆ ਸਥਿਤ ਮਲਫਰੋਏਜ ਟੈਵਰਨ ਦੇ ਮਾਲਕ ਸ. ਜਰਨੈਲ ਸਿੰਘ ਸਮਰਾ ਨੇ ਦੱਸਿਆ ਕਿ ਪੱਬ ਚੈਰਿਟੀ ਨੂੰ ਉਨ੍ਹਾਂ ਦੇ ਬਾਰ ਅਤੇ ਇਕ ਹੋਰ ਚਾਈਨਜ਼ ਬਾਰ ਦੀ ਸਹਾਇਤਾ ਨਾਲ ਸੇਂਟ ਜੌਹਨ ਨੂੰ ਇਕ ਆਧੁਨਿਕ ਉਪਕਰਣਾਂ ਵਾਲੀ ਅਤੇ ਨਵੀਂ ਨੋਕਰ ਐਂਬੂਲੈਂਸ ਭੇਟ ਕੀਤੀ ਗਈ ਹੈ। ਸੇਂਟ ਜੋਨ ਦੇ ਖੇਤਰੀ ਮੈਨੇਜਰ ਸ੍ਰੀ ਐਂਡਰੀਊ ਬੋਇਡ ਨੇ ਸ. ਜਰੈਨਲ ਸਿੰਘ ਸਮਰਾ ਅਤੇ ਇਸਦੇ ਮੈਨੇਜਰ ਪ੍ਰਭਜੀਤ ਸਿੰਘ ਨੂੰ ਇਸ ਖਾਸ ਮੌਕੇ ਵਿਸ਼ੇਸ਼ ਤੌਰ ‘ਤੇ ਬੁਲਾਇਆ ਅਤੇ  ਪੱਬ ਚੈਰਿਟੀ ਵਾਲਿਆਂ ਦੇ ਸਹਿਯੋਗ ਨਾਲ ਐਂਬੂਲੈਂਸ ਦੀਆਂ ਚਾਬੀਆਂ ਭੇਟ ਕੀਤੀਆਂ। ਇਸ ਐਂਬੂਲੈਂਸ ਦੇ ਨਾਲ ਇਸ ਖੇਤਰ ਦੇ ਵਿਚ ਐਮਰਜੈਂਸੀ ਵੇਲੇ ਲੋਕਾਂ ਨੂੰ ਹੋਰ ਸਹਾਇਤਾ ਮਿਲ ਸਕੇਗੀ ਤਾਂ ਕਿ ਉਹ ਜਲਦੀ  ਤੋਂ ਜਲਦੀ ਹਸਪਤਾਲ ਆਦਿ ਪਹੁੰਚ ਸਕਣ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਐਂਬਲੈਂਸ ਸੇਵਾਵਾਂ ਲੋਕਾਂ ਦੇ ਸਹਿਯੋਗ ਨਾਲ ਹੀ ਚਲਦੀਆਂ ਹਨ। ਇਕ ਐਂਬੂਲੈਂਸ ਦੇ ਵਿਚ ਆਧੁਨਿਕ ਉਪਕਰਣ ਲਾਉਣ ਤੋਂ ਬਾਅਦ ਇਸਦੀ ਕੀਮਤ 2 ਲੱਖ ਡਾਲਰ ਤੱਕ ਅੱਪੜ ਜਾਂਦੀ ਹੈ ਅਤੇ ਇਹ ਇਕ ਵੱਡੀ ਸੇਵਾ ਹੈ।


Share