ਰੇਖਾ ਦੇ ਬੰਗਲੇ ਦੇ ਸੁਰੱਖਿਆ ਗਾਰਡ ਨੂੰ ਕਰੋਨਾ, ਬੰਗਲਾ ਸੀਲ

739
Share

ਮੁੰਬਈ, 12 ਜੁਲਾਈ (ਪੰਜਾਬ ਮੇਲ)- ਬੀਐੱਮਸੀ ਨੇ ਉਪਨਗਰ ਬਾਂਦਰਾ ਵਿੱਚ ਸਥਿਤ ਮਸ਼ਹੂਰ ਅਭਿਨੇਤਰੀ ਰੇਖਾ ਦੇ ਬੰਗਲੇ ਦੇ ਸੁਰੱਖਿਆ ਗਾਰਡ ਨੂੰ ਕਰੋਨਾ ਹੋਣ ਤੋਂ ਬਾਅਦ ਬੰਗਲਾ ਸੀਲ ਕਰ ਦਿੱਤਾ ਗਿਆ ਹੈ। 65 ਸਾਲਾ ਅਦਾਕਾਰਾ ਦੇ ਬੰਗਲੇ ‘ਸੀ ਸਪਰਿੰਗਜ਼’ ਵਿਚ ਗਾਰਡ ਮੰਗਲਵਾਰ ਨੂੰ ਕਰੋਨਾ ਪਾਜ਼ੇਟਿਵ ਆਇਆ ਸੀ। ਬੀਐੱਮਸੀ ਨੇ ਬੰਗਲੇ ਦੇ ਬਾਹਰ ਬੋਰਡ ਲਗਾ ਕੇ ਇਸ ਨੂੰ ਪਾਬੰਦੀਸ਼ੁਦਾ ਖੇਤਰ ਐਲਾਨ ਦਿੱਤਾ ਹੈ। ਸੁਰੱਖਿਆ ਕਰਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।


Share