ਰਹਿਓ ਨੇੜੇ ਨਾ ਜਾਇਓ ਦੂਰ – ਟੈਂਸ਼ਨ ਜ਼ੀਰੋ ਖੁਸ਼ੀ ਭਰਪੂਰ

670
Share

ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਇਸੇ ਐਤਵਾਰ ਨੂੰ 2 ਵਜੇ
– ਬਰੂਸ ਪੁਲਮਨ ਪਾਰਕ ਟਾਕਾਨੀਨੀ ਦੇ ਹਾਲ ਅੰਦਰ ਰੱਖਿਆ ਸਮਾਗਮ

ਔਕਲੈਂਡ 17 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/(ਪੰਜਾਬ ਮੇਲ)-ਪਿਛਲੇ ਸਾਲ ਸ਼ੁਰੂ ਹੋਈਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਦੋ ਦਿਨ ਖੁਸ਼ੀਆਂ ਖੇੜੇ ਵੰਡਣ ਬਾਅਦ ਸਫਲਤਾ ਦੇ ਨਾਲ ਸੰਪੰਨ ਹੋਈਆਂ ਸਨ ਅਤੇ ਇਸ ਸਾਲ ਇਨ੍ਹਾਂ ਖੇਡਾਂ ਦਾ ਸਫਰ ਦੂਜੇ ਸਾਲ ਵਜੋਂ ਸ਼ੁਰੂ ਹੋ ਰਿਹਾ ਹੈ। ਪਿਛਲੇ ਸਾਲ ਵਾਲੀ ਮੈਨੇਜਮੈਂਟ ਟੀਮ ਦੁਬਾਰਾ ਫਿਰ ਕਮਿਊਨਿਟੀ ਦੇ ਸਹਿਯੋਗ ਅਤੇ ਸੰਸਥਾਵਾਂ ਦੇ ਸਾਥ ਨਾਲ ‘ਦੁਜੀਆਂ ਸਿੱਖ ਖੇਡਾਂ’ ਦੀ ਤਰੀਕ ਦਾ ਐਲਾਨ 19 ਜੁਲਾਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਦੇ ਪਹਿਲੀ ਮੰਜਿਲ ਵਾਲੇ ਕਾਨਫਰੰਸ ਹਾਲ ਵਿਚ ਕਰੇਗੀ। ਇਸ ਮੌਕੇ ਕੀਤੀ ਜਾ ਰਹੀ ਕਾਨਫਰੰਸ ਵਿਚ ਜਿੱਥੇ ਪਿਛਲੇ ਸਾਲ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਮੈਨੇਜਮੈਂਟ ਆਪਣੇ ਵਿਚਾਰ ਰੱਖਗੇ ਅਤੇ ਪ੍ਰਥੀਨਿਧਾਂ ਦੇ ਵਿਚਾਰ ਵੀ ਸੁਣੇਗੀ। ਇਸ ਸਮਾਗਮ ਦੇ ਵਿਚ ਖੇਡ ਕਲੱਬ, ਸਮਾਜਿਕ ਸੰਸਥਾਵਾਂ, ਸਭਿਆਚਾਰਕ ਗਰੁੱਪ, ਮੀਡੀਆ ਕਰਮੀ ਅਤੇ ਨਿੱਜੀ ਤੌਰ ‘ਤੇ ਕੋਈ ਵੀ ਖੇਡ ਪ੍ਰਸ਼ੰਸ਼ਕ ਜਾਂ ਵਲੰਟੀਅਰ ਆ ਸਕਦਾ ਹੈ। ਇਸ ਮੌਕੇ ਚਾਹ-ਪਾਣੀ ਦਾ ਪ੍ਰਬੰਧ ਵੀ ਰਹੇਗਾ। ਮੈਨੇਜਮੈਂਟ ਦਾ ਸੁਨੇਹਾ ਇਸ ਵਾਰ ਵੀ ਖੇਡਾਂ ਪੂਰੇ ਪਰਿਵਾਰ ਦੇ ਲਈ ਖੁਸ਼ੀਆਂ ਦੇ ਰੁੱਗ ਭਰ ਕੇ ਲਿਆਉਣਗੀਆਂ ਸੋ ਇਸ ਕਰਕੇ  ਰਹਿਓ ਨੇੜੇ ਨਾ ਜਾਇਓ ਦੂਰ-ਟੈਂਸ਼ਨ ਜ਼ੀਰੋ ਖੁਸ਼ੀ ਭਰਪੂਰ।


Share