ਯੂਰਪ ਜਾਣ ਲਈ ਸੁਰੱਖਿਅਤ ਗੈਰ-ਯੂਰਪੀ ਦੇਸ਼ਾਂ ਦੀ ਲਿਸਟ ਜਾਰੀ; ਅਮਰੀਕਾ ਨੂੰ ਨਹੀਂ ਮਿਲੀ ਥਾਂ

722
Share

ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਯੂਰਪੀ ਸੰਘ ਦੇ ਕਈ ਮੈਂਬਰਾਂ ਨੇ ਦੇਸ਼ ‘ਚ ਆ-ਜਾ ਸਕਣ ਨੂੰ ਲੈ ਕੇ ਸੁਰੱਖਿਅਤ ਗੈਰ-ਯੂਰਪੀ ਦੇਸ਼ਾਂ ਦੀ ਇਕ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ‘ਚ ਸ਼ਾਮਲ ਦੇਸ਼ਾਂ ਦੇ ਲੋਕਾਂ ਇਕ ਜੁਲਾਈ ਤੋਂ ਯੂਰਪੀ ਸੰਘ ਅਤੇ ਸ਼ੈਨੇਗਨ ਇਲਾਕੇ ‘ਚ ਆ ਸਕਣਗੇ। ਦੱਸ ਦਈਏ ਕਿ ਯੂਰਪੀ ਦੇਸ਼ਾਂ ਵੱਲੋਂ ਸਰਹੱਦਾਂ ਖੋਲਣ ਨੂੰ ਲੈ ਕੇ ਕਈ ਵਾਰ ਗੱਲਬਾਤ ਕੀਤੀ ਗਈ ਹੈ।
ਇਸ ਲਿਸਟ ‘ਚ ਅਮਰੀਕਾ ਨੂੰ ਥਾਂ ਨਹੀਂ ਦਿੱਤੀ ਗਈ ਹੈ ਜਦਕਿ ਆਸਟ੍ਰੇਲੀਆ ਅਤੇ ਕੈਨੇਡਾ ਦੇ ਲੋਕ ਯੂਰਪ ਦੇ ਇਨ੍ਹਾਂ ਦੇਸ਼ਾਂ ਵਿਚ ਆ ਸਕਣਗੇ। ਚੀਨ ਦੇ ਲੋਕਾਂ ਨੂੰ ਉਸ ਸ਼ਰਤ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜੇਕਰ ਉਹ ਆਪਣੇ ਲੋਕਾਂ ਨੂੰ ਯੂਰਪੀ ਸੰਘ ਵਿਚ ਆਉਣ ਦੀ ਇਜਾਜ਼ਤ ਦਿੰਦੇ ਹਨ। ਬ੍ਰਿਟੇਨ ਦੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ ਜਾਂ ਨਹੀਂ, ਇਸ ਬਾਰੇ ਵਿਚ ਯੂਰਪੀ ਸੰਘ ਅਲੱਗ ਤੋਂ ਐਲਾਨ ਕਰੇਗਾ। ਕੋਰੋਨਾਵਾਇਰਸ ਕਾਰਨ ਚੀਨ ਤੋਂ ਬਾਅਦ ਯੂਰਪ ਸਭ ਤੋਂ ਪ੍ਰਭਾਵਿਤ ਪਾਇਆ ਗਿਆ ਹੈ, ਜਿਸ ਕਾਰਨ ਪੂਰੇ ਯੂਰਪ ‘ਚ ਕਰੀਬ 24 ਲੱਖ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 1.90 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪ ਦੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਇਟਲੀ, ਸਪੇਨ, ਫਰਾਂਸ, ਜਰਮਨੀ ਵਰਗੇ ਦੇਸ਼ ਸ਼ਾਮਲ ਹਨ ਪਰ ਇਨਾਂ ਦੇਸ਼ਾਂ ‘ਚ ਹੁਣ ਸਥਿਤੀ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ।


Share