ਯੂ.ਕੇ. ਸਰਕਾਰ ਵੱਲੋਂ ਓਮੀਕਰੋਨ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕਿ੍ਰਸਮਸ ਮਗਰੋਂ ਲੌਕਡਾਊਨ ਲਾਉਣ ਦੀ ਤਿਆਰੀ

1432
Share

ਲੰਡਨ, 19 ਦਸੰਬਰ (ਪੰਜਾਬ ਮੇਲ)- ਬਿ੍ਰਟੇਨ ’ਚ ਓਮੀਕਰੋਨ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਯੂ.ਕੇ. ਸਰਕਾਰ ਕਿ੍ਰਸਮਸ ਤੋਂ ਬਾਅਦ ਦੋ ਹਫਤਿਆਂ ਦਾ ਲੋਕਡਾਊਨ ਲਾਉਣ ਦੀ ਤਿਆਰੀ ਕਰ ਰਹੀ ਹੈ, ਤਾਂ ਕਿ ਵਾਇਰਸ ਦਾ ਫੈਲਾਅ ਰੋਕਿਆ ਜਾ ਸਕੇ। ‘ਦਿ ਟਾਈਮਜ਼’ ਅਨੁਸਾਰ ਸਰਕਾਰ ਵੱਲੋਂ ਲੌਕਡਾਊਨ ਸਬੰਧੀ ਮਾਪਦੰਡ ਤਿਆਰ ਕੀਤੇ ਜਾ ਰਹੇ ਹਨ ਅਤੇ ਪਬੱਜ਼ ਤੇ ਰੈਸਤਰਾਂ ਵੱਲੋਂ ਇਨਡੋਰ ਕੈਟਰਿੰਗ ਦੀ ਥਾਂ ਆਊਟਡੋਰ ਸਰਵਿਸ ਹੀ ਦਿੱਤੀ ਜਾ ਸਕੇਗੀੇ। ਇਸੇ ਦੌਰਾਨ ‘ਫਾਈਨਾਂਸ਼ਿਅਲ ਟਾਈਮਜ਼’ ਦੀ ਰਿਪੋਰਟ ਅਨੁਸਾਰ ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਕਈ ਵਿਕਲਪ ਦਿੱਤੇ ਗਏ ਹਨ, ਜਿਨ੍ਹਾਂ ਵਿਚ ਲੋਕਾਂ ਨੂੰ ਹਦਾਇਤਾਂ ਦੇਣ ਤੋਂ ਇਲਾਵਾ ਲੌਕਡਾਊਨ ਲਾਉਣ ਦਾ ਸੁਝਾਅ ਵੀ ਸ਼ਾਮਲ ਹੈ।

Share