ਮੈਟਰੋ ਵੈਨਕੂਵਰ ‘ਚ ਘਰਾਂ ਦੀ ਵਿਕਰੀ ਨੇ ਮਾਤ ਪਾਏ ਸਾਰੇ ਰਿਕਾਰਡ

338
Share

ਸਰੀ, 7 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਮੈਟਰੋ ਵੈਨਕੂਵਰ ਵਿਚ ਬੀਤੇ ਸਾਲ ਘਰਾਂ ਦੀ ਵਿਕਰੀ ਨੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਰੀਅਲ ਐਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਅਨੁਸਾਰ ਸਾਲ 2021 ਵਿਚ ਘਰਾਂ ਦੀ ਵਿਕਰੀ ਪਿਛਲੇ ਸਾਲ ਨਾਲੋਂ 42.2% ਵਧੀ ਹੈ। ਸਾਲ 2020 ਵਿਚ 30,944 ਘਰ ਵਿਕੇ ਸਨ ਜਦੋਂ ਕਿ ਸਾਲ 2021 ਵਿਚ ਇਹ ਅੰਕੜਾ 43,999 ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ ਸਾਲ 2015 ਵਿਚ 42,326 ਘਰਾਂ ਦੀ ਵਿਕਰੀ ਦਾ ਰਿਕਾਰਡ ਸੀ।  ਘਰਾਂ ਦੀ ਵਿਕਰੀ ਵਿਚ ਹੋਏ ਵਾਧੇ ਦੇ ਨਾਲ ਨਾਲ ਸਾਲ 2020 ਦੇ ਮੁਕਾਬਲੇ ਘਰਾਂ ਦੀਆਂ ਕੀਮਤਾਂ ਵਿਚ ਵੀ 17.3% ਦਾ ਵਾਧਾ ਹੋਇਆ ਹੈ ਅਤੇ ਘਰਾਂ ਦੀ ਔਸਤਨ ਕੀਮਤ 1.23 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ।

 


Share